ਕਜ਼ਾਨ 'ਚ PM ਮੋਦੀ ਦਾ ਸ਼ਾਨਦਾਰ ਸਵਾਗਤ, ਰੂਸੀਆਂ ਨੇ ਸਨਮਾਨ 'ਚ ਗਾਇਆ ਕ੍ਰਿਸ਼ਨ ਭਜਨ (ਵੀਡੀਓ)
Tuesday, Oct 22, 2024 - 07:14 PM (IST)
ਕਜ਼ਾਨ/ਰੂਸ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਗਲਵਾਰ ਨੂੰ ਬ੍ਰਿਕਸ ਸੰਮੇਲਨ ਲਈ ਕਜ਼ਾਨ ਪਹੁੰਚਣ 'ਤੇ ਇਸਕਾਨ ਦੇ ਕ੍ਰਿਸ਼ਨ ਭਗਤਾਂ ਵੱਲੋਂ ਸੰਸਕ੍ਰਿਤ ਸੁਆਗਤ ਗੀਤ, ਰੂਸੀ ਨਾਚ ਅਤੇ ਕ੍ਰਿਸ਼ਨ ਭਜਨਾਂ ਨਾਲ ਸਵਾਗਤ ਕੀਤਾ ਗਿਆ। ਹੋਟਲ ਕੋਰਸਟਨ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਉਹ ਭਾਰਤੀ ਤਿਰੰਗਾ ਲੈ ਕੇ ਨਾਅਰੇ ਲਗਾ ਰਹੇ ਸਨ। ਕਈ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਸੈਲਫੀ ਲੈਂਦੇ ਵੀ ਦੇਖੇ ਗਏ। ਜਦੋਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਵਿੱਚੋਂ ਕੁਝ ਨਾਲ ਹੱਥ ਮਿਲਾਇਆ ਤਾਂ ਉਨ੍ਹਾਂ ਨੇ ਸੰਸਕ੍ਰਿਤ ਵਿੱਚ ਸੁਆਗਤ ਗੀਤ ਗਾਇਆ।
ਇਹ ਵੀ ਪੜ੍ਹੋ: 30 ਉਡਾਣਾਂ ’ਚ ਮਿਲੀ ਬੰਬ ਦੀ ਧਮਕੀ, 3 ਉਡਾਣਾਂ ਦਾ ਬਦਲਿਆ ਰੂਟ
What a beautiful moment!
— Mr Sinha (@MrSinha_) October 22, 2024
Russians welcome PM Modi with Krishna Bhajan in Kazan, Russia. ❤️ pic.twitter.com/iWnzBpOJ5h
ਰਵਾਇਤੀ ਭਾਰਤੀ ਪਹਿਰਾਵੇ ਵਿਚ ਰੂਸੀ ਕਲਾਕਾਰਾਂ ਦੀ ਟੀਮ ਨੇ ਰੂਸੀ ਡਾਂਸ ਪੇਸ਼ ਕੀਤਾ, ਜਿਸ ਨੂੰ ਮੋਦੀ ਨੇ ਬੜੀ ਦਿਲਚਸਪੀ ਨਾਲ ਦੇਖਿਆ। ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨਾ ਚੇਤਨਾ (ਇਸਕਾਨ) ਦੇ ਕੁਝ ਭਗਤਾਂ ਨੇ ਕ੍ਰਿਸ਼ਨ ਭਜਨ ਦੀ ਪੇਸ਼ਕਾਰੀ ਵੀ ਦਿੱਤੀ। ਮੋਦੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ,'ਇਕ ਸ਼ਾਨਦਾਰ ਕੁਨੈਕਸ਼ਨ। ਕਾਜ਼ਾਨ ਵਿੱਚ ਸੁਆਗਤ ਲਈ ਧੰਨਵਾਦੀ ਹਾਂ। ਭਾਰਤੀ ਭਾਈਚਾਰੇ ਨੇ ਆਪਣੀਆਂ ਪ੍ਰਾਪਤੀਆਂ ਨਾਲ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਵਿਸ਼ਵ ਪੱਧਰ 'ਤੇ ਭਾਰਤੀ ਸੰਸਕ੍ਰਿਤੀ ਦੀ ਲੋਕਪ੍ਰਿਅਤਾ ਵੀ ਓਨੀ ਹੀ ਖੁਸ਼ੀ ਦੇਣ ਵਾਲੀ ਹੈ।'
ਇਹ ਵੀ ਪੜ੍ਹੋ: ਕਜ਼ਾਨ 'ਚ ਰੂਸ-ਯੂਕ੍ਰੇਨ ਯੁੱਧ 'ਤੇ ਬੋਲੇ PM ਮੋਦੀ, ਭਾਰਤ ਹੱਲ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8