ਰਾਜਨਾਥ ਸਿੰਘ ਨੇ ਰੂਸ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

Monday, Dec 06, 2021 - 12:43 PM (IST)

ਰਾਜਨਾਥ ਸਿੰਘ ਨੇ ਰੂਸ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ (ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਆਪਣੇ ਰੂਸੀ ਹਮ-ਰੁਤਬਾ ਜਨਰਲ ਸਰਗੇਈ ਸ਼ੋਇਗੂ ਨਾਲ ਫ਼ੌਜੀ ਯੰਤਰਾਂ ਦੇ ਸਾਂਝੇ ਉਤਪਾਦਨ ਨੂੰ ਵਿਸਥਾਰ ਦੇਣ ਸਮੇਤ ਰਣਨੀਤਕ ਸਹਿਯੋਗ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਸਰਗੇਈ ਸ਼ੋਇਗੂ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਆਪਣੇ ਭਾਰਤੀ ਹਮ-ਰੁਤਬਿਆਂ ਨਾਲ ‘ਟੂ-ਪਲੱਸ-ਟੂ’ ਵਾਰਤਾ ਦੀ ਸ਼ੁਰੂਆਤ ਕਰਨ ਲਈ ਐਤਵਾਰ ਨੂੰ ਇੱਥੇ ਪਹੁੰਚੇ। ਇਸ ‘ਟੂ-ਪਲੱਸ-ਟੂ’ ਵਾਰਤਾ ਮਗਰੋਂ ਦਿਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੇ ਸ਼ਿਖਰ ਸੰਮੇਲਨ ’ਚ ਦੋਵੇਂ ਮੰਤਰੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਹਿੱਸਾ ਲੈਣਗੇ।

PunjabKesari

ਓਧਰ ਰਾਜਨਾਥ ਸਿੰਘ ਦੇ ਦਫ਼ਤਰ ਨੇ ਬੈਠਕ ਦੀ ਇਕ ਤਸਵੀਰ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਰੂਸ ਦੇ ਰੱਖਿਆ ਮੰਤਰੀ ਜਨਰਲ ਸਰਗੇਈ ਸ਼ੋਇਗੂ ਅਤੇ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿਖੇ ਸੁਸ਼ਮਾ ਸਵਰਾਜ ਭਵਨ ’ਚ ਮੁਲਾਕਾਤ ਕੀਤੀ।ਰੂਸ ਦੇ ਰੱਖਿਆ ਮੰਤਰੀ ਜਨਰਲ ਸਰਗੇਈ ਸ਼ੋਇਗੂ ਨਾਲ ਰੱਖਿਆ ਸਹਿਯੋਗ ਬਾਰੇ ਉਸਾਰੂ, ਫਲਦਾਇਕ ਅਤੇ ਮਹੱਤਵਪੂਰਨ ਦੁਵੱਲੀ ਗੱਲਬਾਤ ਹੋਈ। ਭਾਰਤ ਰੂਸ ਨਾਲ ਆਪਣੀ ਵਿਸ਼ੇਸ਼ ਅਤੇ ਵਿਸ਼ੇਸ਼ ਰਣਨੀਤਕ ਭਾਈਵਾਲੀ ਦੀ ਕਦਰ ਕਰਦਾ ਹੈ। 

ਭਾਰਤ ਅਤੇ ਰੂਸ ਇਸ ਸ਼ਿਖਰ ਸੰਮੇਲਨ ’ਚ ਰੱਖਿਆ, ਵਪਾਰ, ਨਿਵੇਸ਼, ਊਰਜਾ ਅਤੇ ਤਕਨਾਲੋਜੀ ਵਰਗੇ ਮੁੱਖ ਖੇਤਰਾਂ ਵਿਚ ਸਹਿਯੋਗ ਨੂੰ ਵਿਸਥਾਰ ਦੇਣ ਲਈ ਕਈ ਸਮਝੌਤੇ ਕਰਨਗੇ। ਰੱਖਿਆ ਅਤੇ ਵਿਦੇਸ਼ ਮੰਤਰੀ ਪੱਧਰੀ ‘ਟੂ-ਪਲੱਸ-ਟੂ’ ਵਾਰਤਾ ਵਿਚ ਦੋਵੇਂ ਪੱਖ ਅਫ਼ਗਾਨਿਸਤਾਨ ’ਚ ਹਾਲਾਤ ਅਤੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹਾਂ ਸਮੇਤ ਅੱਤਵਾਦ ਦੇ ਵੱਧਦੇ ਖ਼ਤਰੇ ’ਤੇ ਵੀ ਗੱਲਬਾਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਅਤੇ ਸਰਗੇਈ ਸ਼ੋਇਗੂ ਵਿਚਾਲੇ ਰੱਖਿਆ ਯੰਤਰਾਂ ਦੇ ਸਾਂਝੇ ਉਤਪਾਦਨ ਦੇ ਵਿਸਥਾਰ ਦੇ ਤਰੀਕਿਆਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਈ ਹੈ। 


author

Tanu

Content Editor

Related News