ਯੂਕ੍ਰੇਨ ''ਚ ਹੋਈਆਂ ਮੌਤਾਂ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ: ਆਸਟ੍ਰੇਲੀਆਈ ਪ੍ਰਧਾਨ ਮੰਤਰੀ
Monday, Mar 21, 2022 - 06:21 PM (IST)
ਨਵੀਂ ਦਿੱਲੀ (ਭਾਸ਼ਾ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਰਚੁਅਲ ਸਿਖਰ ਵਾਰਤਾ ਕੀਤੀ। ਇਸ ਵਾਰਤਾ ਦੌਰਾਨ ਮੌਰੀਸਨ ਨੇ ਕਿਹਾ ਕਿ ਰੂਸ ਦੇ ਯੂਕ੍ਰੇਨ 'ਤੇ ‘ਭਿਆਨਕ’ ਹਮਲੇ ਤੋਂ ਬਾਅਦ ਜੰਗ ਪ੍ਰਭਾਵਿਤ ਦੇਸ਼ ਵਿੱਚ ਹੋਈਆਂ ਮੌਤਾਂ ਲਈ ਉਨ੍ਹਾਂ ਨੂੰ (ਰੂਸ ਨੂੰ) ਜਵਾਬਦੇਹ ਠਹਿਰਾਉਣ ਦੀ ਲੋੜ ਹੈ। ਮੌਰੀਸਨ ਨੇ ਯੂਕ੍ਰੇਨ ਸੰਕਟ 'ਤੇ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਹਾਲ ਹੀ ਵਿੱਚ ਹੋਈ ਬੈਠਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਨੇ "ਭਾਰਤੀ ਪ੍ਰਸ਼ਾਂਤ ਖੇਤਰ" ਲਈ ਵਿਕਾਸ ਦੇ "ਪ੍ਰਭਾਵ ਅਤੇ ਨਤੀਜਿਆਂ" 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਭਾਰਤ ਨੂੰ 29 ਪੁਰਾਤਨ ਵਸਤਾਂ ਕੀਤੀਆਂ ਵਾਪਸ (ਤਸਵੀਰਾਂ)
ਉਨ੍ਹਾਂ ਨੇ ਕਿਹਾ ਕਿ ਯੂਰਪ ਦੀ ਗੰਭੀਰ ਸਥਿਤੀ ਤੋਂ ਅਸੀਂ ਦੁਖੀ ਹਾਂ, ਹਾਲਾਂਕਿ ਸਾਡਾ ਧਿਆਨ ਇੰਡੋ-ਪੈਸੀਫਿਕ ਖੇਤਰ 'ਤੇ ਜ਼ਿਆਦਾ ਹੈ। ਉੱਥੇ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਵਿਭਿੰਨ ਖੇਤਰਾਂ ਵਿਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸਬੰਧਾਂ ਵਿਚ ਕਾਫੀ ਤਰੱਕੀ ਦੇਖੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਲਈ ਗੱਲਬਾਤ ਦੇ ਸਿੱਟੇ 'ਤੇ ਪਹੁੰਚਣਾ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਭਾਈਵਾਲੀ ਇੱਕ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ-ਪੈਸੀਫਿਕ ਖੇਤਰ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖਣਿਜ, ਜਲ ਪ੍ਰਬੰਧਨ ਅਤੇ ਨਵਿਆਉਣਯੋਗ ਊਰਜਾ ਦੇ ਮਹੱਤਵਪੂਰਨ ਖੇਤਰਾਂ 'ਚ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ।ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਸਾਲਾਨਾ ਸਿਖਰ ਸੰਮੇਲਨਾਂ ਲਈ ਇੱਕ ਸਿਸਟਮ ਸਥਾਪਿਤ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : 133 ਯਾਤਰੀਆਂ ਨੂੰ ਲਿਜਾ ਰਿਹਾ ਚੀਨ ਦਾ 'ਬੋਇੰਗ 737' ਜਹਾਜ਼ ਕਰੈਸ਼
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।