ਭਾਰਤ ਦੇ ''ਦੋਸਤ'' ਦਾ ਇਕ ਹੋਰ ਝਟਕਾ ! ਪਾਕਿਸਤਾਨ ਨਾਲ ਕੀਤੀ ਇਹ ਵੱਡੀ ਡੀਲ
Saturday, Jul 05, 2025 - 09:33 AM (IST)

ਇੰਟਰਨੈਸ਼ਨਲ ਡੈਸਕ- ਭਾਰਤ ਦਾ ਦੋਸਤ ਦੇਸ਼ ਕਹੇ ਜਾਣ ਵਾਲੇ ਰੂਸ ਨਾਲ ਪਾਕਿਸਤਾਨ ਨੇ ਇੱਕ ਵੱਡਾ ਸਮਝੌਤਾ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਤਹਿਤ ਰੂਸ ਅਤੇ ਮੱਧ ਏਸ਼ੀਆ ਤੱਕ ਪਾਕਿਸਤਾਨ ਤੋਂ ਰੇਲਗੱਡੀਆਂ ਰਾਹੀਂ ਸੰਪਰਕ ਹੋਵੇਗਾ। ਇਸ ਤੋਂ ਇਲਾਵਾ ਸੜਕ ਰਸਤਿਓਂ ਵੀ ਪਾਕਿਸਤਾਨ ਤੋਂ ਲੈ ਕੇ ਰੂਸ ਅਤੇ ਮੱਧ ਏਸ਼ੀਆ ਤੱਕ ਪਹੁੰਚਿਆ ਜਾ ਸਕੇਗਾ।
ਚੀਨ ਦੇ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ ਤੋਂ ਵੱਖਰੇ ਤੌਰ ’ਤੇ ਆਯੋਜਿਤ ਇਕ ਮੀਟਿੰਗ ਦੌਰਾਨ ਪਾਕਿਸਤਾਨ ਦੇ ਸੰਚਾਰ ਮੰਤਰੀ ਅਬਦੁਲ ਅਲੀਮ ਖਾਨ ਅਤੇ ਰੂਸ ਦੇ ਟਰਾਂਸਪੋਰਟ ਮੰਤਰੀ ਆਂਦਰੇਈ ਸੇਰਗੇਵਿਚ ਨਿਕਿਟਿਨ ਵਿਚਾਲੇ ਇਸ ਸਮਝੌਤੇ ਬਾਰੇ ਸਹਿਮਤੀ ਬਣੀ। ਦੋਵਾਂ ਨੇਤਾਵਾਂ ਨੇ ਕਿਹਾ ਕਿ ਇਸ ਨਾਲ ਰੂਸ ਅਤੇ ਪਾਕਿਸਤਾਨ ਵਿਚਾਲੇ ਆਰਥਿਕ ਅਤੇ ਵਪਾਰਕ ਸਹਿਯੋਗ ਵਧੇਗਾ।
ਇਹ ਵੀ ਪੜ੍ਹੋ- ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 1 ਲੱਖ ਕਰੋੜ ਦੀਆਂ ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ
ਪਾਕਿਸਤਾਨ ਇਸ ਸਮਝੌਤੇ ਨੂੰ ਆਪਣੀ ਵੱਡੀ ਸਫਲਤਾ ਵਜੋਂ ਉਤਸ਼ਾਹਿਤ ਕਰ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਸਾਡਾ ਦੇਸ਼ ਇੱਕ ਵੱਡਾ ਟ੍ਰਾਂਜ਼ਿਟ ਹੱਬ ਬਣ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e