ਰੂਸ ਨੇ ਆਈ. ਸੀ. ਜੇ. ''ਚ ਭੰਡਾਰੀ ਦੇ ਚੁਣੇ ਜਾਣ ''ਤੇ ਭਾਰਤ ਨੂੰ ਦਿੱਤੀ ਵਧਾਈ

11/22/2017 2:39:06 PM

ਮਾਸਕੋ/ਨਵੀਂ ਦਿੱਲੀ (ਭਾਸ਼ਾ)— ਰੂਸ ਨੇ ਅੰਤਰ ਰਾਸ਼ਟਰੀ ਅਦਾਲਤ (ਆਈ. ਸੀ. ਜੇ.) ਵਿਚ ਦਲਵੀਰ ਭੰਡਾਰੀ ਦੇ ਦੁਬਾਰਾ ਚੁਣੇ ਜਾਣ 'ਤੇ ਬੁੱਧਵਾਰ ਨੂੰ ਭਾਰਤ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਰੂਸ ਨੇ ਕਿਹਾ ਕਿ ਇਹ ਜਿੱਤ ਸੰਸਾਰਕ ਭਾਈਚਾਰੇ ਦੀ ਤਾਕਤ ਨੂੰ ਦਿਖਾਉਂਦੀ ਹੈ। ਭਾਰਤ ਵਿਚ ਰੂਸ ਦੇ ਰਾਜਦੂਤ ਨਿਕੋਲ ਰਿਸ਼ਤੋਵਿਚ ਕੁਦਾਸ਼ੇਵ ਨੇ ਕਿਹਾ,''ਸਭ ਤੋਂ ਪਹਿਲਾਂ ਵਧਾਈ। ਮੈਂ ਖੁਸ਼ ਹਾਂ ਕਿ ਸੰਸਾਰਕ ਭਾਈਚਾਰੇ ਨੇ ਆਪਣੀ ਤਾਕਤ ਦਿਖਾਈ। ਭਾਰਤ ਦੀ ਜਿੱਤ ਨੇ ਅੰਤਰ ਰਾਸ਼ਟਰੀ ਅਦਾਲਤ ਦੀ ਤਾਕਤ ਵਧਾ ਦਿੱਤੀ ਹੈ।'' ਭੰਡਾਰੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ 15 ਵੋਟ ਮਿਲੇ ਅਤੇ ਮਹਾਸਭਾ ਵਿਚ 193 ਵੋਟਾਂ ਵਿਚੋਂ 183 ਵੋਟਾਂ ਮਿਲੀਆਂ। ਭੰਡਾਰੀ 9 ਸਾਲਾਂ ਲਈ ਆਈ. ਸੀ. ਜੇ. ਵਿਚ ਚੁਣੇ ਗਏ ਹਨ। ਉਨ੍ਹਾਂ ਦਾ ਕਾਰਜਕਾਲ ਅਗਲੇ ਸਾਲ ਤੋਂ ਸ਼ੁਰੂ ਹੋਵੇਗਾ।


Related News