ਰੂਸ ਹਮਲੇ ਦਰਮਿਆਨ ਯੂਕ੍ਰੇਨ ਦਾ ਵੱਡਾ ਬਿਆਨ, ਕਿਹਾ- ਭਾਰਤ ਦੀ ਸਥਿਤੀ ਤੋਂ ਅਸੰਤੁਸ਼ਟ

Thursday, Feb 24, 2022 - 05:40 PM (IST)

ਰੂਸ ਹਮਲੇ ਦਰਮਿਆਨ ਯੂਕ੍ਰੇਨ ਦਾ ਵੱਡਾ ਬਿਆਨ, ਕਿਹਾ- ਭਾਰਤ ਦੀ ਸਥਿਤੀ ਤੋਂ ਅਸੰਤੁਸ਼ਟ

ਨਵੀਂ ਦਿੱਲੀ–  ਯੂਕ੍ਰੇਨ, ਰੂਸ ਦੇ ਫ਼ੌਜੀ ਹਮਲੇ ਤੋਂ ਪੈਦਾ ਸੰਕਟ ’ਤੇ ਭਾਰਤ ਦੀ ਸਥਿਤੀ ਤੋਂ ਅਸੰਤੁਸ਼ਟ ਹੈ। ਯੂਕ੍ਰੇਨ ਦੇ ਰਾਜਦੂਤ ਇਗੋਰ ਪੋਲਿਖਾ ਨੇ ਹਾਲਾਤ ਨੂੰ ਸੁਲਝਾਉਣ ਲਈ ਭਾਰਤ ਤੋਂ ਸਮਰਥਨ ਦੀ ਮੰਗ ਕੀਤੀ। ਯੂਕ੍ਰੇਨ ਦੇ ਰਾਜਦੂਤ ਨੇ ਕਿਹਾ ਕਿ ਭਾਰਤ ਦੇ ਰੂਸ ਨਾਲ ਖ਼ਾਸ ਸਬੰਧ ਹਨ ਅਤੇ  ਰੂਸ ਨਾਲ ਜੋ ਸਾਡੇ ਹਾਲਾਤ ਬਣੇ ਹਨ, ਉਸ ਨੂੰ ਘੱਟ ਕਰਨ ਲਈ ਸਰਗਰਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਿਣੇ-ਚੁਣੇ ਨੇਤਾਵਾਂ ’ਚੋਂ  ਇਕ ਹਨ, ਜਿਨ੍ਹਾਂ ਦੀ ਗੱਲ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸੁਣਦੇ ਹਨ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਮਾਸਕੋ ਨਾਲ ਆਪਣੇ ਨੇੜਲੇ ਸਬੰਧਾਂ ਦਾ ਇਸਤੇਮਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਲਗਾਤਾਰ ਹਮਲਾਵਰ ਹੋ ਰਿਹੈ ਰੂਸ,ਯੂਕ੍ਰੇਨ ਨੇ PM ਮੋਦੀ ਨੂੰ ਕੀਤੀ ਦਖਲ ਅੰਦਾਜ਼ੀ ਦੀ ਅਪੀਲ

ਰਾਜਦੂਤ ਨੇ ਅੱਗੇ ਕਿਹਾ ਕਿ ਯੂਕ੍ਰੇਨ ਸੰਕਟ ’ਤੇ ਭਾਰਤ ਦੇ ਰਵੱਈਏ ਦਾ ਅਨੁਸਰਣ ਕਰ ਰਿਹਾ ਹੈ ਅਤੇ ਉਹ ਇਸ ਤੋਂ ਬੇਹੱਦ ਅਸੰਤੁਸ਼ਟ ਹਨ। ਉਨ੍ਹਾਂ ਦੀ ਇਸ ਟਿੱਪਣੀ ਦੇ ਇਕ ਦਿਨ ਰੂਸੀ ਮਿਸ਼ਨ ਦੇ ਉੱਪ ਮੁਖੀ ਰੋਮਨ ਬਾਬੁਸ਼ਿਕਨ ਨੇ ਕਿਹਾ ਕਿ ਭਾਰਤ ਇਕ ਜ਼ਿੰਮੇਵਾਰ ਗਲੋਬਲ ਸ਼ਕਤੀ ਦੇ ਰੂਪ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਇਹ ਗਲੋਬਲ ਮਾਮਲਿਆਂ ਲਈ ‘ਆਜ਼ਾਦ ਅਤੇ ਸੰਤੁਲਿਤ’ ਦ੍ਰਿਸ਼ਟੀਕੋਣ ਰੱਖਦਾ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ ਦਾ ਹਵਾਈ ਖੇਤਰ ਬੰਦ, ਰੂਸ ਵਲੋਂ ਹਮਲੇ ਸ਼ੁਰੂ ਹੋਣ ਮਗਰੋਂ ਰਸਤੇ ’ਚੋਂ ਦਿੱਲੀ ਪਰਤਿਆ Air India ਦਾ ਜਹਾਜ਼

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੋਮਵਾਰ ਰਾਤ ਐਮਰਜੈਂਸੀ ਬੈਠਕ ’ਚ ਭਾਰਤ ਨੇ ਸਾਰੇ ਪੱਖਾਂ ’ਤੇ ਸੰਜਮ ਵਰਤਣ ਦੀ ਅਪੀਲ ਕੀਤੀ ਸੀ। ਇਸ ਬੈਠਕ ’ਚ ਤਣਾਅ ਘੱਟ ਕਰਨ ’ਤੇ ਗੱਲਬਾਤ ਕੀਤੀ ਗਈ ਸੀ। ਇਸ ਦਾ ਉਦੇਸ਼ ਖੇਤਰ ਅਤੇ ਇਸ ਤੋਂ ਬਾਹਰ ਲੰਬੇ ਸਮੇਂ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਸੁਰੱਖਿਅਤ ਕਰਨਾ ਹੈ।

ਇਹ ਵੀ ਪੜ੍ਹੋ: ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਜੰਗ ਦਾ ਆਗਾਜ਼, ਪੂਰੇ ਘਟਨਾਕ੍ਰਮ ਦੀ ਜਾਣੋ Live Updates


author

Tanu

Content Editor

Related News