ਰੁਪਿੰਦਰ ਬਰਾੜ ਤੇ ਸਰਬਜੀਤ ਢਿੱਲੋਂ ਨੇ ਸਤਨਾਮ ਸਿੰਘ ਸੰਧੂ ਨੂੰ MP ਬਣਨ 'ਤੇ ਦਿੱਤੀ ਵਧਾਈ

Tuesday, Jan 30, 2024 - 10:30 PM (IST)

ਰੁਪਿੰਦਰ ਬਰਾੜ ਤੇ ਸਰਬਜੀਤ ਢਿੱਲੋਂ ਨੇ ਸਤਨਾਮ ਸਿੰਘ ਸੰਧੂ ਨੂੰ MP ਬਣਨ 'ਤੇ ਦਿੱਤੀ ਵਧਾਈ

ਨਵੀਂ ਦਿੱਲੀ (ਜ.ਬ.)- ਪਨਵਿਕ ਗਰੁੱਪ ਆਸਟ੍ਰੇਲੀਆ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਅਤੇ ਸਰਬਜੋਤ ਸਿੰਘ ਢਿੱਲੋਂ ਵੱਲੋਂ ਆਪਣੇ ਕਰੀਬੀ ਮਿੱਤਰ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਮੈਂਬਰ ਬਣਨ ‘ਤੇ ਦਿੱਲੀ ਵਿਖੇ ਵਧਾਈ ਦਿੱਤੀ ਗਈ। ਬਰਾੜ ਮੁਤਾਬਕ ਸੰਧੂ ਨੇ ਵਧਾਈ ਦਾ ਪਹਿਲਾ ਕੇਕ ਉਹਨਾਂ ਨਾਲ ਹੀ ਕੱਟਿਆ ਤੇ ਪਨਵਿਕ ਗਰੁੱਪ ਵੱਲੋਂ ਮਿਲੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ ਕੀਤਾ।

PunjabKesari

ਰੁਪਿੰਦਰ ਬਰਾੜ ਨੇ ਉਮੀਦ ਜਤਾਈ ਕਿ ਸੰਧੂ ਹਮੇਸ਼ਾ ਪੰਜਾਬ ਅਤੇ ਵਿਦੇਸ਼ ਰਹਿੰਦੇ ਪ੍ਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਉੱਦਮ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਡਾ. ਸਤਨਾਮ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਡਾ. ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸੰਧੂ ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਤੇ ਬਕਾਇਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ।

PunjabKesari

ਉਨ੍ਹਾਂ ਕਿਹਾ ਕਿ ਮੇਰੀ ਸਿੱਖਿਆ ਅਤੇ ਸਮਾਜ ਸੇਵਾ ਦੇ ਬਦਲੇ ਮੈਨੂੰ ਇੰਨਾ ਵੱਡਾ ਸਨਮਾਨ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੋਂ ਮੈਂ ਹਮੇਸ਼ਾ ਪ੍ਰਭਾਵਿਤ ਰਿਹਾ ਹਾਂ ਅਤੇ ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।


author

Harpreet SIngh

Content Editor

Related News