ਆਰ.ਐੱਸ.ਐੱਸ. ਨਾਲ ਤਾਲਿਬਾਨ ਦੀ ਤੁਲਣਾ ਕਰਨ ’ਤੇ ਜਾਵੇਦ ਅਖਤਰ ਨੂੰ ਕਾਰਨ ਦੱਸੋ ਨੋਟਿਸ

09/28/2021 2:50:45 AM

ਠਾਣੇ - ਮਹਾਰਾਸ਼ਟਰ ਵਿੱਚ ਠਾਣੇ ਦੀ ਇੱਕ ਅਦਾਲਤ ਨੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੀ ਤੁਲਣਾ ਤਾਲਿਬਾਨ ਨਾਲ ਕਰਨ 'ਤੇ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੂੰ ਉਨ੍ਹਾਂ ਖ਼ਿਲਾਫ਼ ਦਰਜ ਬੇਇੱਜ਼ਤੀ  ਦੇ ਮੁਕੱਦਮੇ 'ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਸੋਮਵਾਰ ਨੂੰ ਹੁਕਮ ਦਿੱਤਾ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਅਤੇ ਸੰਯੁਕਤ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ ਵਿੱਚ ਆਰ.ਐੱਸ.ਐੱਸ. ਕਰਮਚਾਰੀ ਵਿਵੇਕ ਚੰਪਾਨੇਰਕਰ ਨੇ ਮੁਕੱਦਮਾ ਦਰਜ ਕਰ ਅਖਤਰ ਤੋਂ ਮੁਆਵਜ਼ੇ ਦੇ ਰੂਪ ਵਿੱਚ ਇੱਕ ਰੁਪਏ ਦੀ ਮੰਗ ਕੀਤੀ ਹੈ। ਅਦਾਲਤ ਨੇ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਜਿਸ ਦਾ 12 ਨਵੰਬਰ ਤੱਕ ਜਵਾਬ ਮੰਗਿਆ ਗਿਆ ਹੈ। 76 ਸਾਲ ਦਾ ਕਵੀ, ਗੀਤਕਾਰ, ਪਟਕਥਾ ਲੇਖਕ ਨੇ ਇੱਕ ਸਮਾਚਾਰ ਚੈਨਲ ਨਾਲ ਗੱਲਬਾਤ ਕਰਦੇ ਹੋਏ ਆਰ.ਐੱਸ.ਐੱਸ. ਦਾ ਨਾਮ ਲਏ ਬਿਨਾਂ ਕਿਹਾ ਸੀ, “ਤਾਲਿਬਾਨ ਇੱਕ ਇਸਲਾਮੀ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।”

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News