RSS ਦੇ ਪ੍ਰਮੁੱਖ ਅਹੁਦਿਆਂ ''ਤੇ ਹੋਈ ਤਬਦੀਲੀ, ਇਨ੍ਹਾਂ ਲੋਕਾਂ ਦੀ ਹੋਈ ਨਿਯੁਕਤੀ

Sunday, Mar 21, 2021 - 11:05 AM (IST)

RSS ਦੇ ਪ੍ਰਮੁੱਖ ਅਹੁਦਿਆਂ ''ਤੇ ਹੋਈ ਤਬਦੀਲੀ, ਇਨ੍ਹਾਂ ਲੋਕਾਂ ਦੀ ਹੋਈ ਨਿਯੁਕਤੀ

ਜਲੰਧਰ (ਮ੍ਰਿਦੁਲ)- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੀ ਅਖਿਲ ਭਾਰਤੀ ਕਾਰਜਕਾਰਣੀ 'ਚ ਤਬੀਦਲੀ ਆਈ ਹੈ। ਚੋਣ ਸਾਲ 'ਚ ਸੰਘ ਦੀ ਅਖਿਲ ਭਾਰਤੀ ਟੋਲੀ 'ਚ ਕਈ ਜ਼ਿੰਮੇਵਾਰੀਆਂ 'ਚ ਤਬਦੀਲੀ ਹੋਈ ਹੈ ਅਤੇ ਕੁਝ ਨਵੇਂ ਵਰਕਰਾਂ ਨੂੰ ਜ਼ਿੰਮੇਵਾਰੀ ਮਿਲੀ ਹੈ। ਅਖਿਲ ਭਾਰਤੀ ਪ੍ਰਚਾਰ ਮੁਖੀ ਅਰੁਣ ਕੁਮਾਰ ਅਤੇ ਉੱਤਰ ਪੂਰਬ ਖੇਤਰ ਦੇ ਖੇਤਰ ਪ੍ਰਚਾਰਕ ਰਾਮਦੱਤ ਚੱਕਰਧਰ ਨੂੰ ਸਹਿ-ਸਰਕਾਰਯਵਾਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਹਿਲਾਂ ਤੋਂ ਹੀ ਇਸ ਅਹੁਦੇ 'ਤੇ ਡਾ. ਕ੍ਰਿਸ਼ਨ ਗੋਪਾਲ, ਡਾ. ਮਨਮੋਹਨ ਵੈਧ ਅਤੇ ਮੁਕੁੰਦ ਹਨ। ਇਸ ਤਰ੍ਹਾਂ ਕੁੱਲ 5 ਸਹਿ-ਸਰਕਾਰਯਵਾਹ ਹਨ। 

ਇਹ ਵੀ ਪੜ੍ਹੋ : RSS 'ਚ 12 ਸਾਲ ਬਾਅਦ ਵੱਡੀ ਤਬਦੀਲੀ, ਭੈਯਾਜੀ ਜੋਸ਼ੀ ਦੀ ਜਗ੍ਹਾ ਦੱਤਾਤ੍ਰੇਯ ਬਣੇ ਜਨਰਲ ਸਕੱਤਰ

ਸੁਰੇਸ਼ ਸੋਨੀ ਸਹਿ ਕਾਰਯਵਾਹ ਦੇ ਅਹੁਦੇ ਤੋਂ ਹਟ ਕੇ ਅਖਿਲ ਭਾਰਤੀ ਕਾਰਜਕਾਰਣੀ 'ਚ ਗਏ। ਰਾਮ ਦੱਤ ਜੀ ਨੂੰ ਵੀ ਸਹਿ ਕਾਰਜਯਵਾਹ ਬਣਾਇਆ ਗਿਆ ਹੈ। ਰਾਮਲਾਲ ਨੂੰ ਅਖਿਲ ਭਾਰਤੀ ਸੰਪਰਕ ਮੁਖੀ ਬਣਾਇਆ ਗਿਆ ਹੈ। ਬੈਂਗਲੁਰੂ 'ਚ ਚੱਲ ਰਹੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ 'ਚ ਸੰਘ ਦੇ ਸਰਕਾਰਯਵਾਹ ਦੱਤਾਤ੍ਰੇਯ ਹੋਸਬਾਲੇ ਜੀ ਬਣਾਏ ਗਏ ਹਨ। ਉੱਥੇ ਹੀ ਰਾਸ਼ਟਰੀ ਸਵੈ ਸੇਵਕ ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਅਰੁਣ ਕੁਮਾਰ ਅਤੇ ਸੰਘ ਦੇ ਉੱਤਰ ਪੂਰਬ ਖੇਤਰ ਪ੍ਰਚਾਰ (ਬਿਹਾਰ-ਝਾਰਖੰਡ) ਰਾਮਦੱਤ ਚੱਕਰਧਰ ਸਹਿ ਸਰਕਾਰਯਵਾਹ ਬਣਾਏ ਗਏ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰ ਪ੍ਰਚਾਰ ਆਲੋਕ ਕੁਮਾਰ ਅਖਿਲ ਭਾਰਤੀ ਸਹਿ ਪ੍ਰਚਾਰ ਮੁਖੀ ਬਣੇ ਹਨ। ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਦੀ ਜ਼ਿੰਮੇਵਾਰੀ ਸੁਨੀਲ ਅੰਬੇਕਰ ਕੋਲ ਆਈ ਹੈ। ਨਰੇਂਦਰ ਠਾਕੁਰ ਅੇਤ ਆਲੋਕ ਕੁਮਾਰ ਸਹਿ ਪ੍ਰਚਾਰ ਮੁਖੀ ਦੇ ਨਾਤੇ ਕੰਮ ਕਰਨਗੇ। ਨਰੇਂਦਰ ਜੀ ਦਾ ਕੇਂਦਰ ਦਿੱਲੀ ਹੋਵੇਗਾ। ਉੱਥੇ ਹੀ ਅਖਿਲ ਭਾਰਤੀ ਸਹਿ ਪ੍ਰਚਾਰਕ ਮੁਖੀ ਅਰੁਣ ਜੈਨ ਜੀ ਦਾ ਕੇਂਦਰ ਪਟਨਾ ਹੋਵੇਗਾ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀਆਂ ਹਨ ਰਾਸ਼ਟਰ ਵਿਰੋਧੀ ਤਾਕਤਾਂ : RSS

ਉੱਤਰ-ਪੂਰਬ ਖੇਤਰ ਦੀ ਟੋਲੀ 'ਚ ਵੀ ਵੱਡੀ ਤਬਦੀਲੀ ਆਈ ਹੈ। ਰਾਮਦੱਤ ਜੀ ਦੇ ਸਹਿ ਸਰਕਾਰਯਵਾਹ ਬਣਨ ਤੋਂ ਬਾਅਦ ਖੇਤਰ ਪ੍ਰਚਾਰਕ ਦੀ ਜ਼ਿੰਮੇਵਾਰੀ ਰਾਮਨਵਮੀ ਪ੍ਰਸਾਰ ਨੂੰ ਮਿਲੀ ਹੈ। ਉੱਤਰ ਬਿਹਾਰ ਦੇ ਪ੍ਰਾਂਤ ਪ੍ਰਚਾਰਕ ਰਾਮ ਕੁਮਾਰ ਜੀ ਸਹਿ ਖੇਤਰ ਪ੍ਰਚਾਰ ਦੇ ਤੌਰ 'ਤੇ ਹੁਣ ਕੰਮ ਕਰਨਗੇ। ਉੱਤਰ ਬਿਹਾਰ ਦੇ ਪ੍ਰਾਂਤ ਪ੍ਰਚਾਰਕ ਰਵੀ ਸ਼ੰਕਰ ਜੀ ਅਤੇ ਝਾਰਖੰਡ ਦੇ ਪ੍ਰਾਂਤ ਪ੍ਰਚਾਰਕ ਦਿਲੀਪ ਜੀ ਹੋਣਗੇ। ਮਨਮੋਹਨ ਜੀ ਨੂੰ ਭੋਪਾਲ ਕੇਂਦਰ, ਅਰੁਣ ਕੁਮਾਰ ਜੀ ਨੂੰ ਦਿੱਲੀ, ਰਾਮਦੱਤ ਚੱਕਰਦੱਤ ਜੀ ਨੂੰ ਕੋਲਕਾਤਾ, ਮੁਕੁੰਦ ਜੀ ਅਤੇ ਡਾ. ਕ੍ਰਿਸ਼ਨ ਗੋਪਾਲ ਜੀ (ਸੋਨੀ ਜੀ, ਭਗੈਯਾ ਜੀ ਕਾਰਜਕਾਰਨੀ ਮੈਂਬਰ) ਨੂੰ ਵੀ ਸਹਿ ਸਰਕਾਰਯਵਾਹ ਨਿਯੁਕਤ ਕੀਤਾ ਗਿਆ ਹੈ।


author

DIsha

Content Editor

Related News