ਸੰਘ ਵਿਚਾਰਕ ਬੋਲੇ- ਹਿੰਦੂ ਡੱਡੂਆਂ ਵਰਗੇ, ਉਨ੍ਹਾਂ ਨੂੰ ਇਕ ਹੀ ਤਰਾਜ਼ੂ ’ਤੇ ਨਹੀਂ ਤੋਲਿਆ ਜਾ ਸਕਦਾ

Monday, Jun 07, 2021 - 09:55 AM (IST)

ਪਟਨਾ- ਰਾਸ਼ਟਰੀ ਸਵੈਮ ਸੇਵਕ ਸੰਘ ਦੀ ਪੱਛਮੀ ਬੰਗਾਲ ਇਕਾਈ ਦੇ ਬੌਧਿਕ ਸੈੱਲ ਦੇ ਮੁਖੀ ਰਾਜੇਸ਼ ਸ਼੍ਰੀਵਾਸਤਵ ਨੇ ਹਿੰਦੂ ਭਾਈਚਾਰੇ ਦੀ ਤੁਲਨਾ ਡੱਡੂਆਂ ਨਾਲ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਹੀ ਤਰਾਜ਼ੂ ’ਤੇ ਨਹੀਂ ਤੋਲਿਆ ਜਾ ਸਕਦਾ। ਇਹ ਟਿੱਪਣੀ ਉਨ੍ਹਾਂ ਐਤਵਾਰ ਰਾਧਿਕਾ ਰਮਨ ਦੀ ਪ੍ਰਧਾਨਗੀ ਹੇਠ ਭਾਜਪਾ ਦੀ ਬਿਹਾਰ ਇਕਾਈ ਦੇ ਚੋਣ ਸੈੱਲ ਵਲੋਂ ਆਯੋਜਿਤ ਵਰਚੁਅਲ ਚਰਚਾ ਦੌਰਾਨ ਕੀਤੀ। ਚਰਚਾ ਦਾ ਵਿਸ਼ਾ ਹਿੰਸਾ ਅਤੇ ਲੋਕਰਾਜ ਨੂੰ ਖਤਰਾ ਸੀ ਜੋ ਪੱਛਮੀ ਬੰਗਾਲ ’ਚ ਚੋਣਾਂ ਪਿੱਛੋਂ ਪੈਦਾ ਹੋਇਆ ਹੈ। 

ਇਹ ਵੀ ਪੜ੍ਹੋ : ਡੇਰਾ ਮੁਖੀ ਰਾਮ ਰਹੀਮ ਕੋਰੋਨਾ ਪਾਜ਼ੇਟਿਵ, ਮੇਦਾਂਤਾ ਹਸਪਤਾਲ 'ਚ ਹੋਈ ਮੌਤ

ਸ਼੍ਰੀਵਾਸਤਵ ਨੇ ਸੰਘ ਦੇ ਸਾਬਕਾ ਮੁਖੀ ਸਵਰਗੀ ਹੈੱਡਗੇਵਾਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਮਤਾ ਬੈਨਰਜੀ ਅਤੇ ਕੁਝ ਕੱਟੜਪੰਥੀ ਮੁਸਲਿਮ ਭਾਈਚਾਰੇ ਨੂੰ ਇਕਮੁੱਠ ਕਰ ਕੇ ਮੁਰਗੇ ਦੀ ਗਰਦਨ ਉਸ ਦੇ ਧੜ ਤੋਂ ਵੱਖ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਸਾਨੂੰ ਉਨ੍ਹਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰਨਾ ਹੋਵੇਗਾ। ਭਾਜਪਾ ਦੇ ਐੱਮ.ਐੱਲ.ਸੀ. ਅਤੇ ਬਿਹਾਰ ਦੇ ਜਨਰਲ ਸਕੱਤਰ ਦੇਵੇਸ਼ ਕੁਮਾਰ ਨੇ ਕਿਹਾ ਕਿ ਅਸੀਂ ਇਸ ਸਾਲ ਪੱਛਮੀ ਬੰਗਾਲ ’ਚ ਸੱਤਾ ’ਚ ਨਹੀਂ ਆ ਸਕੇ ਪਰ ਪੰਜ ਸਾਲ ਬਾਅਦ ਜ਼ਰੂਰ ਆਵਾਂਗੇ। ਸਾਡਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ ਕਿਉਂਕਿ ਅਸੀਂ ਪੱਛਮੀ ਬੰਗਾਲ ’ਚ 3 ਤੋਂ 77 ਸੀਟਾਂ ’ਤੇ ਪੁੱਜੇ ਜੋ ਸੌਖਾ ਕੰਮ ਨਹੀਂ ਸੀ। ਅਸੀਂ ਓ.ਬੀ.ਸੀ. ਦੀਆਂ 49 ਫੀਸਦੀ, ਐੱਸ.ਸੀ. ਦੀਆਂ 52 ਫੀਸਦੀ ਅਤੇ ਐੱਸ.ਟੀ. ਦੀਆਂ 46 ਫੀਸਦੀ ਵੋਟਾਂ ਹਾਸਲ ਕਰਨ ’ਚ ਸਫਲ ਰਹੇ।

ਇਹ ਵੀ ਪੜ੍ਹੋ : ਟਵਿੱਟਰ 'ਤੇ ਭਾਗਵਤ, RSS ਦੇ ਹੋਰ ਅਹੁਦਾ ਅਧਿਕਾਰੀਆਂ ਦੇ ਅਕਾਊਂਟ 'ਤੇ ਬਲਿਊ ਟਿਕ ਆਇਆ ਵਾਪਸ


DIsha

Content Editor

Related News