Fact Check: ਪੱਛਮੀ ਦਿੱਲੀ ਤੋਂ 'ਆਪ' ਉਮੀਦਵਾਰ ਮਹਾਬਲ ਮਿਸ਼ਰਾ ਨੂੰ ਸਮਰਥਨ ਵਾਲਾ RSS ਦਾ ਫਰਜ਼ੀ ਲੈਟਰ ਵਾਇਰਲ

05/28/2024 6:53:52 PM

Fact Check By boom

ਲੋਕ ਸਭਾ ਚੋਣਾਂ 2024 ਦੌਰਾਨ ਇੱਕ ਲੈਟਰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਾਬਲ ਮਿਸ਼ਰਾ ਦਾ ਸਮਰਥਨ ਕੀਤਾ ਹੈ। ਬੂਮ ਨੇ ਫੈਕਟ ਚੈੱਕ 'ਚ ਪਾਇਆ ਕਿ ਵਾਇਰਲ ਲੈਟਰ ਫਰਜ਼ੀ ਹੈ।

ਬੂਮ ਨਾਲ ਗੱਲ ਕਰਦੇ ਹੋਏ ਆਰ.ਐੱਸ.ਐੱਸ. ਦੇ ਸਾਬਕਾ ਪ੍ਰਦੇਸ਼ ਪ੍ਰਚਾਰਕ ਰਾਜੀਵ ਤੁਲੀ ਨੇ ਵਾਇਰਲ ਲੈਟਰ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਸੰਘ ਕਦੇ ਵੀ ਕਿਸੇ ਪਾਰਟੀ ਉਮੀਦਵਾਰ ਦੇ ਸਮਰਥਨ ਜਾਂ ਵਿਰੋਧ ਵਿੱਚ ਲੈਟਰ ਨਹੀਂ ਜਾਰੀ ਕਰਦਾ ਹੈ।

ਇੱਕ ਫੇਸਬੁੱਕ ਉਪਭੋਗਤਾ ਨੇ ਲੈਟਰ ਸ਼ੇਅਰ ਕਰਦੇ ਹੋਏ ਲਿਖਿਆ, 'ਪੱਛਮੀ ਦਿੱਲੀ ਲੋਕ ਸਭਾ 2024 ਦੇ ਉਮੀਦਵਾਰ ਸ਼੍ਰੀ ਮਹਾਬਲ ਮਿਸ਼ਰਾ ਜੀ ਆਮ ਆਦਮੀ ਪਾਰਟੀ ਨੂੰ #RSS ਨੇ ਪੂਰਾ ਸਮਰਥਨ ਦਿੱਤਾ ਹੈ! 25 ਮਈ ਨੂੰ ਸਾਰੇ ਸੰਘ ਵਰਕਰ ਝਾੜੂ ਦਾ ਬਟਨ ਦਬਾਉਣਗੇ।

ਪੋਸਟ ਦੇਖੋ

ਆਰਕਾਈਵ ਲਿੰਕ ਦੇਖੋ

ਫੈਕਟ ਚੈੱਕ

ਬੂਮ ਦੀ ਜਾਂਚ ਵਿੱਚ ਪਾਇਆ ਗਿਆ ਕਿ ਵਾਇਰਲ ਲੈਟਰ ਫਰਜ਼ੀ ਹੈ ਅਤੇ ਆਰ.ਐੱਸ.ਐੱਸ. ਦੁਆਰਾ ਜਾਰੀ ਨਹੀਂ ਕੀਤਾ ਗਿਆ। ਲੈਟਰ ਦੀ ਜਾਂਚ ਕਰਨ 'ਤੇ ਇਸ ਵਿਚ ਕਈ ਊਣਤਾਈਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ ਇਸ 'ਤੇ ਡਾ: ਮਨਮੋਹਨ ਵੈਦਿਆ ਦੇ ਦਸਤਖ਼ਤ ਹਨ, ਜਿਨ੍ਹਾਂ ਦਾ ਅਹੁਦਾ ਆਲ ਇੰਡੀਆ ਪਬਲੀਸਿਟੀ ਚੀਫ਼ ਵਜੋਂ ਦੱਸਿਆ ਗਿਆ ਹੈ।

PunjabKesari

ਡਾ. ਮਨਮੋਹਨ ਵੈਦਿਆ ਦੇ ਅਧਿਕਾਰਤ ਐਕਸ ਹੈਂਡਲ ਅਨੁਸਾਰ, ਉਹ ਮੌਜੂਦਾ ਸਮੇਂ 'ਚ ਆਰ.ਐੱਸ.ਐੱਸ. ਦੇ ਸਹਿ ਸਰਕਾਰੀਵਾਹ (ਸੰਯੁਕਤ ਜਨਰਲ ਸਕੱਤਰ) ਹਨ। (ਆਰਕਾਈਵ ਲਿੰਕ)

ਜਦੋਂਕਿ ਸੁਨੀਲ ਅੰਬੇਡਕਰ ਅਖਿਲ ਭਾਰਤੀ ਪ੍ਰਚਾਰ ਮੁਖੀ ਦੇ ਰੂਪ 'ਚ ਤਾਇਨਾਤ ਹਨ, ਜਿਸਦੀ ਜਾਣਕਾਰੀ ਉਨ੍ਹਾਂ ਦੇ ਐਕਸ ਅਕਾਊਂਟ 'ਤੇ ਮੌਜੂਦ ਹੈ। (ਆਰਕਾਈਵ ਲਿੰਕ)

PunjabKesari

ਇਸਤੋਂ ਇਲਾਵਾ ਆਰ.ਐੱਸ.ਐੱਸ. ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਸੁਨੀਲ ਅੰਬੇਡਕਰ ਦੇ ਪ੍ਰਚਾਰ ਮੁਖੀ ਹੋਣ ਦਾ ਜ਼ਿਕਰ ਹੈ। ਅਤੇ ਜ਼ਿਆਦਾ ਜਾਣਕਾਰੀ ਲਈ ਬੂਮ ਨੇ ਆਰ.ਐੱਸ.ਐੱਸ. ਦੇ ਸਾਬਕਾ ਸੂਬਾ ਪ੍ਰਚਾਰਕ ਰਾਜੀਵ ਤੁਲੀ ਨਾਲ ਸੰਪਰਕ ਕੀਤਾ। ਰਾਜੀਵ ਤੁਲੀ ਨੇ ਬੂਮ ਨੂੰ ਦੱਸਿਆ ਕਿ ਵਾਇਰਲ ਲੈਟਰ ਫਰਜ਼ੀ ਹੈ। ਲੈਟਰ 'ਚ ਡਾ. ਮਨਮੋਹਨ ਵੈਦਿਆ ਆਲ ਇੰਡੀਆ ਪਬਲੀਸਿਟੀ ਚੀਫ ਵਜੋਂ ਜੋ ਅਹੁਦਾ ਲਿਖਿਆ ਹੈ ਉਹ ਤਾਂ 6 ਸਾਲ ਪਹਿਲਾ ਸੀ। ਹੁਣ ਉਹ ਆਲ ਇੰਡੀਆ ਕਾਰਜਕਾਰਨੀ ਦੇ ਮੈਂਬਰ ਹਨ। 

ਰਾਜੀਵ ਤੁਲੀ ਨੇ ਅੱਗੇ ਕਿਹਾ ਕਿ ਸੰਘ ਕਦੇ ਵੀ ਕਿਸੇ ਪਾਰਟੀ ਜਾਂ ਉਮੀਦਵਾਰ ਦੇ ਸਮਰਥਨ ਜਾਂ ਵਿਰੋਧ 'ਚ ਚਿੱਠੀ ਜਾਰੀ ਨਹੀਂ ਕਰਦਾ। 

ਕੌਣ ਹਨ ਮਹਾਬਲ ਮਿਸ਼ਰਾ?

ਕਦੇ ਕਾਂਗਰਸ ਦਾ ਪ੍ਰਮੁੱਖ ਪੂਰਵਾਂਚਲੀ ਚਿਹਰਾ ਰਹੇ ਮਹਾਬਲ ਮਿਸ਼ਰਾ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਪੱਛਮੀ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਉਹ 2022 ਦੀਆਂ ਐੱਮ.ਸੀ.ਡੀ. ਚੋਣਾਂ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦਾ ਪੁੱਤਰ ਵਿਨੈ ਮਿਸ਼ਰਾ ਦਵਾਰਕਾ ਵਿਧਾਨ ਸਭਾ ਸੀਟ ਤੋਂ 'ਆਪ' ਵਿਧਾਇਕ ਹਨ। ਮਹਾਬਲ ਮਿਸ਼ਰਾ 2009 'ਚ ਪੱਛਮੀ ਦਿੱਲੀ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਸ ਚੋਣ ਵਿੱਚ ਕਾਂਗਰਸ ਨੇ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤੀਆਂ ਸਨ।

(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


Rakesh

Content Editor

Related News