ਸੰਸਦ ਮੈਂਬਰ ਨੂੰ ED ਨੇ ਲਗਾਇਆ 908 ਕਰੋੜ ਦਾ ਜੁਰਮਾਨਾ, ਜਾਣੋ ਮਾਮਲਾ
Wednesday, Aug 28, 2024 - 06:20 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਸੰਸਦ ਮੈਂਬਰ ਐੱਸ. ਜਗਤਰਕਸ਼ਕਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਵਿਦੇਸ਼ੀ ਮੁਦਰਾ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਇਕ ਮਾਮਲੇ 908 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਏਜੰਸੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਤੰਬਰ 2020 'ਚ ਜ਼ਬਤ ਕੀਤੀਆਂ ਗਈਆਂ 89.19 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ 26 ਅਗਸਤ ਨੂੰ ਜਾਰੀ ਇਕ ਆਦੇਸ਼ ਤੋਂ ਬਾਅਦ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਜ਼ਬਤ ਕਰ ਲਈਆਂ ਗਈਆਂ। ਜਗਤਰਕਸ਼ਕਨ (76) ਅਰਾਕੋਨਮ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। ਏਜੰਸੀ ਨੇ ਕਿਹਾ ਕਿ ਸੰਸਦ ਮੈਂਬਰ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸਬੰਧਤ ਭਾਰਤੀ ਇਕਾਈ ਖ਼ਿਲਾਫ਼ ਫੇਮਾ ਜਾਂਚ ਸ਼ੁਰੂ ਕੀਤੀ ਗਈ ਸੀ।
ਜਗਤਰਕਸ਼ਕਨ ਤਾਮਿਲਨਾਡੂ ਦਾ ਇਕ ਵਪਾਰੀ ਵੀ ਹੈ। ਉਸ ਨੇ ਕਿਹਾ ਕਿ ਇਸ ਜਾਂਚ ਦੇ ਨਤੀਜੇ ਵਜੋਂ 11 ਸਤੰਬਰ 2020 ਨੂੰ ਸੰਸਦ ਮੈਂਬਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਵੱਖ-ਵੱਖ ਚੱਲ ਅਤੇ ਅਚੱਲ ਜਾਇਦਾਦਾਂ ਲਈ ਫੇਮਾ ਦੀ ਧਾਰਾ 37 ਏ ਦੇ ਤਹਿਤ ਇਕ ਜ਼ਬਤੀ ਆਦੇਸ਼ ਪਾਸ ਕੀਤਾ ਗਿਆ। ਇਨ੍ਹਾਂ ਦੀ ਕੀਮਤ 89.19 ਕਰੋੜ ਰੁਪਏ ਹੈ। ਈ.ਡੀ. ਨੇ ਕਿਹਾ,"ਫੇਮਾ ਦੀ ਧਾਰਾ 37ਏ ਦੇ ਤਹਿਤ ਜ਼ਬਤ ਕੀਤੀ ਗਈ 89.19 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਸੀ ਅਤੇ 26/08/2024 ਦੇ ਆਦੇਸ਼ ਦੇ ਤਹਿਤ 908 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8