ਗੁਜਰਾਤ ਕਾਰੋਬਾਰੀ ਸਮੂਹ ’ਤੇ ਛਾਪੇਮਾਰੀ ਤੋਂ ਬਾਅਦ 1,000 ਕਰੋੜ ਰੁਪਏ ਦੀ ਕਾਲੀ ਕਮਾਈ ਦਾ ਲੱਗਾ ਪਤਾ

08/03/2022 10:54:34 AM

ਨਵੀਂ ਦਿੱਲੀ (ਭਾਸ਼ਾ)- ਆਮਦਨ ਟੈਕਸ ਵਿਭਾਗ ਨੇ ਪਿਛਲੇ ਮਹੀਨੇ ਗੁਜਰਾਤ ਸਥਿਤ ਇਕ ਕਾਰੋਬਾਰੀ ਸਮੂਹ ’ਤੇ ਛਾਪੇਮਾਰੀ ਕਰ ਕੇ 1,000 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਆਮਦਨ ਦਾ ਪਤਾ ਲਾਇਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ. ਬੀ. ਡੀ. ਟੀ. ਨੇ ਇਕ ਬਿਆਨ ’ਚ ਕਿਹਾ, ‘‘ਹੁਣ ਤੱਕ, 24 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਅਤੇ 20 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ।’’

ਇਹ ਵੀ ਪੜ੍ਹੋ : ਪੰਨੂ ਨੇ ਫਿਰ ਦਿੱਤੀ ਜੈਰਾਮ ਠਾਕੁਰ ਨੂੰ ਧਮਕੀ, ਤਿਰੰਗਾ ਲਹਿਰਾਉਣ ਤੋਂ ਰੋਕਣ ਵਾਲਿਆਂ ਨੂੰ ਸਵਾ ਲੱਖ ਡਾਲਰ ਦੇਣ ਦਾ ਐਲਾਨ

ਛਾਪੇਮਾਰੀ 20 ਜੁਲਾਈ ਨੂੰ ਕੀਤੀ ਗਈ ਸੀ ਅਤੇ ਏਜੰਸੀ ਨੇ ਖੇੜਾ, ਅਹਿਮਦਾਬਾਦ, ਮੁੰਬਈ, ਹੈਦਰਾਬਾਦ ਅਤੇ ਕੋਲਕਾਤਾ ’ਚ 58 ਟਿਕਾਣਿਆਂ ਦੀ ਤਲਾਸ਼ੀ ਲਈ ਸੀ। ਸਮੂਹ ਦੀ ਪਛਾਣ ਉਜਾਗਰ ਕੀਤੇ ਬਿਨਾਂ ਸੀ. ਬੀ. ਡੀ. ਟੀ. ਨੇ ਕਿਹਾ ਕਿ ‘ਪ੍ਰਮੁੱਖ’ ਕਾਰੋਬਾਰੀ ਸਮੂਹ ਟੈਕਸਟਾਈਲ, ਰਸਾਇਣ, ਪੈਕੇਜਿੰਗ, ਜ਼ਮੀਨ ਅਤੇ ਬਿਲਡਿੰਗ ਅਤੇ ਸਿੱਖਿਆ ਵਰਗੇ ਵੱਖ-ਵੱਖ ਖੇਤਰਾਂ ’ਚ ਰੁੱਝਿਆ ਹੋਇਆ ਹੈ। ਸੀ. ਬੀ. ਡੀ. ਟੀ. ਨੇ ਦਾਅਵਾ ਕੀਤਾ ਹੈ ਕਿ ਛਾਪੇ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਡਿਜੀਟਲ ਡਾਟਾ ਤੋਂ ਪਤਾ ਲੱਗਦਾ ਹੈ ਕਿ ਇਹ ਸਮੂਹ ਵੱਖ-ਵੱਖ ਤਰੀਕੇ ਅਪਣਾ ਕੇ ‘ਵੱਡੇ ਪੱਧਰ ’ਤੇ’ ਟੈਕਸ ਚੋਰੀ ’ਚ ਸ਼ਾਮਲ ਰਿਹਾ ਹੈ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News