''ਰੋਪਵੇਅ'' ਤੋਂ ਵੱਖ ਹੋਈ ਟਰਾਲੀ, ਭਾਜਪਾ ਆਗੂਆਂ ਸਣੇ 6 ਲੋਕ ਜ਼ਖ਼ਮੀ
Friday, Apr 25, 2025 - 04:37 PM (IST)

ਛੱਤੀਸਗੜ੍ਹ- ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਡੋਂਗਰਗੜ੍ਹ ਦੀ ਪਹਾੜੀ 'ਤੇ ਸਥਿਤ ਪ੍ਰਸਿੱਧ ਬਮਲੇਸ਼ਵਰੀ ਦੇਵੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਜਦੋਂ ਟਰਾਲੀ 'ਰੋਪਵੇਅ' ਤੋਂ ਵੱਖ ਹੋ ਕੇ ਡਿੱਗਣ ਨਾਲ ਉਸ 'ਚ ਸਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਸਮੇਤ 6 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਹਾੜੀ 'ਤੇ ਸਥਿਤ ਬਮਲੇਸ਼ਵਰੀ ਦੇਵੀ ਮੰਦਰ ਤੋਂ ਹੇਠਾਂ ਉਤਰਦੇ ਸਮੇਂ ਰੋਪਵੇਅ ਦੀ ਵਰਤੋਂ ਕਰਨ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਟਰਾਲੀ 'ਰੋਪਵੇਅ' ਤੋਂ ਵੱਖ ਹੋ ਗਈ ਅਤੇ ਹੇਠਾਂ ਡਿੱਗ ਗਈ ਅਤੇ ਇਸ ਘਟਨਾ 'ਚ, ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਰਾਮਸੇਵਕ ਪੈਂਕਰਾ, ਭਾਜਪਾ ਸੂਬਾ ਜਨਰਲ ਸਕੱਤਰ ਭਰਤ ਵਰਮਾ, ਮਾਂ ਬਮਲੇਸ਼ਵਰੀ ਮੰਦਰ ਟਰੱਸਟ ਦੇ ਪ੍ਰਧਾਨ ਮਨੋਜ ਅਗਰਵਾਲ, ਭਾਜਪਾ ਨੇਤਾ ਦਯਾ ਸਿੰਘ ਅਤੇ 2 ਹੋਰ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਭਰਤ ਵਰਮਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੈਂਕਰਾ, ਵਰਮਾ, ਦਯਾ ਸਿੰਘ ਅਤੇ 2 ਹੋਰ ਲੋਕ ਸ਼ੁੱਕਰਵਾਰ ਸਵੇਰੇ ਬਮਲੇਸ਼ਵਰੀ ਮਾਤਾ ਦੇ ਦਰਸ਼ਨ ਕਰਨ ਲਈ ਡੋਂਗਰਗੜ੍ਹ ਪਹੁੰਚੇ ਸਨ। ਅਧਿਕਾਰੀ ਨੇ ਦੱਸਿਆ ਕਿ ਸਾਰੇ ਲੋਕ ਪਹਾੜੀ 'ਤੇ ਲੱਗੇ 'ਰੋਪਵੇਅ' ਰਾਹੀਂ ਉੱਪਰ ਗਏ ਅਤੇ ਜਦੋਂ ਉਹ ਦਰਸ਼ਨ ਤੋਂ ਬਾਅਦ ਵਾਪਸ ਪਰਤ ਰਹੇ ਸਨ, ਉਦੋਂ ਹੇਠਾਂ ਆਉਂਦੇ ਸਮੇਂ ਟਰਾਲੀ 'ਰੋਪਵੇਅ ਸਟੇਸ਼ਨ' ਪਹੁੰਚਣ ਤੋਂ ਠੀਕ ਪਹਿਲਾਂ ਅਚਾਨਕ ਡਿੱਗ ਗਈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਟਰਾਲੀ ਤੋਂ ਬਾਹਰ ਕੱਢਿਆ ਅਤੇ ਡੋਂਗਰਗੜ੍ਹ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ। ਅਧਿਕਾਰੀਆਂ ਨੇ ਦੱਸਿਆ ਕਿ ਭਰਤ ਵਰਮਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੱਢਲੀ ਮਦਦ ਤੋਂ ਬਾਅਦ ਰਾਜਨਾਂਦਗਾਂਵ ਭੇਜ ਦਿੱਤਾ ਗਿਆ। ਡੋਂਗਰਗੜ੍ਹ ਕਸਬੇ 'ਚ ਲਗਭਗ 1,600 ਫੁੱਟ ਉੱਚੀ ਪਹਾੜੀ ਦੀ ਚੋਟੀ 'ਤੇ ਸਥਿਤ ਮਾਂ ਬਮਲੇਸ਼ਵਰੀ ਦੇਵੀ ਦੇ ਪ੍ਰਸਿੱਧ ਮੰਦਰ 'ਚ ਦੇਸ਼ ਭਰ ਤੋਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8