ਰੋਪਵੇਅ ਦੀ ਤਾਰ ਟੁੱਟਣ ਕਾਰਨ ਪਹਾੜੀ ਤੋਂ ਹੇਠਾਂ ਡਿੱਗੀ ਟਰਾਲੀ, ਇਕ ਔਰਤ ਦੀ ਮੌਤ, 7 ਜ਼ਖਮੀ

Sunday, Mar 22, 2026 - 02:45 PM (IST)

ਰੋਪਵੇਅ ਦੀ ਤਾਰ ਟੁੱਟਣ ਕਾਰਨ ਪਹਾੜੀ ਤੋਂ ਹੇਠਾਂ ਡਿੱਗੀ ਟਰਾਲੀ, ਇਕ ਔਰਤ ਦੀ ਮੌਤ, 7 ਜ਼ਖਮੀ

ਮਹਾਸਮੁੰਦ- ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ 'ਚ ਐਤਵਾਰ ਨੂੰ ਪਹਾੜੀ 'ਤੇ ਸਥਿਤ ਮੰਦਰ ਤੋਂ ਹੇਠਾਂ ਉਤਰ ਰਹੀ ਰੋਪਵੇਅ ਟਰਾਲੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10  ਵਜੇ ਦੇ ਨੇੜੇ-ਤੇੜੇ ਉਸ ਸਮੇਂ ਦੀ ਹੈ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਮੰਦਰ ਦੇ ਆਧਾਰ ਸਥਾਨ ਵਲੋਂ ਉਤਰ ਰਹੀ ਟਰਾਲੀ ਦੇ ਕੇਬਲ ਅਚਾਨਕ ਟੁੱਟ ਗਿਆ।

ਉਨ੍ਹਾਂ ਦੱਸਿਆ ਕਿ ਇਹ ਲੋਕ ਨਰਾਤਿਆਂ ਦੇ ਉਤਸਵ ਦੌਰਾਨ ਬਾਗਬਾਹਰਾ ਖੇਤਰ ਦੇ ਖੱਲਾਰੀ ਪਿੰਡ 'ਚ ਸਥਿਤੀ ਖੱਲਾਰੀ ਮਾਤਾ ਮੰਦਰ 'ਚ ਪੂਜਾ ਕਰਨ ਪਹੁੰਚੇ ਸਨ। ਅਧਿਕਾਰੀ ਨੇ ਦੱਸਇਆ ਕਿ ਰਾਏਪੁਰ ਵਾਸੀ 28 ਸਾਲਾ ਆਯੂਸ਼ੀ ਸਤਕਾਰ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News