ਬਾਰਿਸ਼ ''ਚ ਛੱਤ ਡਿੱਗਣ ਕਾਰਨ 2 ਲੋਕਾਂ ਦੀ ਮੌਤ
Friday, Jul 13, 2018 - 03:48 PM (IST)

ਹਿਸਾਰ— ਹਿਸਾਰ ਦੇ ਮੋਦਾ ਖੇਰਾ ਪਿੰਡ 'ਚ ਭਾਰੀ ਬਾਰਿਸ਼ ਅਤੇ ਹਨ੍ਹੇਰੀ ਦੇ ਚਲਦੇ ਇਕ ਫਾਰਮ ਹਾਊਸ ਦੀ ਛੱਤ ਢਹਿ ਗਈ, ਜਿਸ ਨਾਲ ਇਕ ਮਹਿਲਾ ਅਤੇ ਉਸ ਦੇ ਲੜਕੇ ਦੀ ਮੌਤ ਹੋ ਗਈ। ਪੁਲਸ ਨੇ ਅੱਜ ਦੱਸਿਆ ਕਿ ਪਰਿਵਾਰ ਜਦੋਂ ਕੱਲ ਫਾਰਮ ਹਾਊਸ 'ਚ ਰੱਖੀਆਂ ਮੁਰਗੀਆਂ ਨੂੰ ਬਾਰਿਸ਼ ਅਤੇ ਹਨ੍ਹੇਰੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਦੋਂ ਹੀ ਛੱਤ ਢਹਿ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਦੀਪਾ (40) ਅਤੇ ਉਸ ਦੇ ਲੜਕੇ (10) ਦੇ ਤੌਰ 'ਤੇ ਹੋਈ ਹੈ। ਘਟਨਾ 'ਚ ਦੀਪਾ ਦਾ ਦੂਜਾ ਲੜਕਾ ਕਰਨ (8) ਜ਼ਖਮੀ ਹੋ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।