ਰੋਹਤਕ: ਜਾਟ ਕਾਲਜ ਦੇ ਜਿਮਨਾਸਟਿਕ ਹਾਲ ''ਚ ਗੋਲੀਬਾਰੀ, 5 ਲੋਕਾਂ ਦੀ ਮੌਤ

Friday, Feb 12, 2021 - 11:56 PM (IST)

ਰੋਹਤਕ: ਜਾਟ ਕਾਲਜ ਦੇ ਜਿਮਨਾਸਟਿਕ ਹਾਲ ''ਚ ਗੋਲੀਬਾਰੀ, 5 ਲੋਕਾਂ ਦੀ ਮੌਤ

ਰੋਹਤਕ  - ਰੋਹਤਕ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਜਾਟ ਕਾਲਜ ਦੇ ਜਿਮਨਾਸਟਿਕ ਹਾਲ ਵਿੱਚ ਹੋਈ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਜਾਟ ਕਾਲਜ ਦੇ ਜਿਮਨਾਸਟਿਕ ਹਾਲ ਵਿੱਚ ਹੋਈ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਜਾਨ ਚੱਲੀ ਗਈ ਹੈ। ਇਸ ਤੋਂ ਇਲਾਵਾ ਦੋ ਲੋਕ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਗੋਲੀਬਾਰੀ ਹੋਈ ਹੈ।

ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਮਲੇ ਵਿੱਚ ਕੁਲ ਸੱਤ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਦੋ ਲਡ਼ਕੀਆਂ ਸ਼ਾਮਲ ਹਨ। ਉਥੇ ਹੀ, ਦੋ ਲੋਕ ਜ਼ਖਮੀ ਹੋਏ ਹਨ। ਘਟਨਾ ਰੋਹਤਕ ਸ਼ਹਿਰ ਵਿੱਚ ਪਾਵਰ ਹਾਉਸ ਚੌਕ ਦੇ ਕੋਲ ਸਥਿਤ ਜਾਟ  ਕਾਲਜ ਦੀ ਹੈ।
ਇਹ ਵੀ ਪੜ੍ਹੋ- ਦਿੱਲੀ-NCR ਸਮੇਤ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ

ਵਾਰਦਾਤ ਤੋਂ ਬਾਅਦ ਅਜੇ ਵੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਤਫਤੀਸ਼ ਵਿੱਚ ਜੁਟੀ ਹੈ। ਘਟਨਾ ਵਿੱਚ ਕੋਚ- ਖਿਡਾਰੀ ਗੋਲੀਆਂ ਦੀ ਚਪੇਟ ਵਿੱਚ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ.ਐੱਮ.ਐੱਸ. ਰੋਹਤਕ ਵਿੱਚ ਦਾਖਲ ਕਰਾਇਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News