6 ਸਾਲ ਪੁਰਾਣੇ ਮਾਮਲੇ ਨੂੰ ਲੈ ਕੇ ਰਾਕੀ ਮਿੱਤਲ ਗ੍ਰਿਫਤਾਰ, ਦੋ ਜ਼ਿਲ੍ਹਿਆਂ ਦੀ ਪੁਲਸ ਪਹੁੰਚੀ ਘਰ
Wednesday, Mar 10, 2021 - 11:25 PM (IST)
ਪੰਚਕੂਲਾ (ਉਮੰਗ) : 6 ਸਾਲ ਪਹਿਲਾਂ ਇੱਕ ਜੱਜ ਨਾਲ ਬਦਸਲੂਕੀ ਕਰਣ ਦੇ ਮਾਮਲੇ ਵਿੱਚ ਅੱਜ ਰਾਕੀ ਮਿੱਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਚਕੂਲਾ ਦੇ ਸੈਕਟਰ 4 ਸਥਿਤ ਉਨ੍ਹਾਂ ਦੇ ਘਰ ਅੱਜ ਕੈਥਲ ਅਤੇ ਪੰਚਕੂਲਾ ਪੁਲਸ ਪਹੁੰਚੀ। ਜਿੱਥੇ ਉਨ੍ਹਾਂ ਨੂੰ ਪੰਚਕੂਲਾ ਸੈਕਟਰ 5 ਪੁਲਸ ਥਾਣੇ ਲਿਜਾਇਆ ਗਿਆ। ਉੱਥੋਂ ਕੈਥਲ ਪੁਲਸ ਉਨ੍ਹਾਂ ਨੂੰ ਕੈਥਲ ਲੈ ਜਾ ਰਹੀ ਹੈ। ਦੱਸ ਦਈਏ ਕਿ 18 ਮਈ 2015 ਵਿੱਚ ਨਵੀਂ ਅਨਾਜ ਮੰਡੀ ਆੜ੍ਹਤੀ ਮੁਨੀਸ਼ ਮਿੱਤਲ ਹੱਤਿਆਕਾਂਡ ਮਾਮਲੇ ਨੂੰ ਲੈ ਕੇ ਜੀਂਦ ਰੋਡ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ ਰਾਕੀ ਮਿੱਤਲ ਨੇ ਜੱਜ ਦੀ ਗੱਡੀ ਦਾ ਰਸਤਾ ਰੋਕ ਕੇ ਬੋਨਟ 'ਤੇ ਮੁੱਕੇ ਮਾਰੇ ਸਨ। ਜੱਜ ਨਾਲ ਵੀ ਕੁੱਟਮਾਰ ਦਾ ਦੋਸ਼ ਉਨ੍ਹਾਂ 'ਤੇ ਲੱਗਾ ਸੀ।
ਹਰਿਆਣਾ ਸਪੈਸ਼ਲ ਪਬਲਿਸਿਟੀ ਸੈੱਲ ਦੇ ਚੇਅਰਮੈਨ ਰਹਿਣ ਤੋਂ ਪਹਿਲਾਂ ਰਾਕੀ ਮਿੱਤਲ ਸਪੈਸ਼ਲ ਪਬਲਿਕ ਸਿਟੀ ਸੈੱਲ ਦੇ ਚੇਅਰਮੈਨ ਵੀ ਰਹੇ ਹਨ। ਇੱਕ ਮਹੀਨਾ ਪਹਿਲਾਂ ਹੀ ਉਨ੍ਹਾਂ ਨੂੰ ਹਰਿਆਣਾ ਪਬਲਿਕ ਸਿਟੀ ਚੇਅਰਮੈਨ ਦੇ ਅਹੁਦੇ ਤੋਂ ਹਟਾਇਆ ਸੀ। ਇਸ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਸਰਕਾਰ ਦੇ ਕਈ ਅਫਸਰਾਂ ਖ਼ਿਲਾਫ਼ ਵਿਵਾਦਿਤ ਗੀਤ ਕੱਢਣੇ ਸ਼ੁਰੂ ਕਰ ਦਿੱਤੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।