ਰੋਬੋਟ ਦੀ ਮਦਦ ਨਾਲ 11 ਘੰਟਿਆਂ ''ਚ ਬੰਗਲਾਦੇਸ਼ੀ ਔਰਤ ਦੀਆਂ ਕੀਤੀਆਂ ਗਈਆਂ 2 ਸਰਜਰੀ

Tuesday, May 27, 2025 - 09:30 AM (IST)

ਰੋਬੋਟ ਦੀ ਮਦਦ ਨਾਲ 11 ਘੰਟਿਆਂ ''ਚ ਬੰਗਲਾਦੇਸ਼ੀ ਔਰਤ ਦੀਆਂ ਕੀਤੀਆਂ ਗਈਆਂ 2 ਸਰਜਰੀ

ਨਵੀਂ ਦਿੱਲੀ- ਦਿਲ ਦੀਆਂ ਗੰਭੀਰ ਜਟਿਲਤਾਵਾਂ ਅਤੇ ਛਾਤੀ ਦੇ ਕੈਂਸਰ ਤੋਂ ਪੀੜਤ ਇਕ 72 ਸਾਲਾ ਬੰਗਲਾਦੇਸ਼ੀ ਔਰਤ ਦਾ ਰੋਬੋਟ ਦੀ ਮਦਦ ਨਾਲ 11 ਘੰਟੇ ਦੀ ਪ੍ਰਕਿਰਿਆ ਦੇ ਅਧੀਨ 2 ਆਪਰੇਸ਼ਨ ਕਰ ਕੇ ਇਲਾਜ ਕੀਤਾ ਗਿਆ। ਜਹਾਂਆਰਾ ਬੇਗਮ ਨੂੰ ਬਹੁਤ ਜ਼ਿਆਦਾ ਥਕਾਵਟ, ਸਾਹ ਲੈਣ 'ਚ ਤਕਲੀਫ਼, ਸੱਜੀ ਛਾਤੀ 'ਚੋਂ ਖੂਨ ਵਗਣ ਅਤੇ ਜ਼ਖ਼ਮ ਦੀ ਲਾਗ ਕਾਰਨ ਓਖਲਾ ਦੇ ਫੋਰਟਿਸ ਐਸਕਾਰਟਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ, ਡਾਕਟਰੀ ਜਾਂਚ 'ਚ ਦਿਲ ਦੀਆਂ ਤਿੰਨ ਵੱਡੀਆਂ ਧਮਨੀਆਂ 'ਚ ਗੰਭੀਰ ਰੁਕਾਵਟ ਅਤੇ ਛਾਤੀ 'ਚ ਇਕ ਅਲਸਰ ਅਤੇ ਖੂਨ ਵਹਿਣ ਵਾਲਾ ਟਿਊਮਰ ਦਾ ਪਤਾ ਲੱਗਾ। ਫੋਰਟਿਸ ਐਸਕਾਰਟਸ ਦੇ ਐਡਲਟ ਕਾਰਡੀਓਥੋਰੇਸਿਕ ਅਤੇ ਵੈਸਕੁਲਰ ਸਰਜਰੀ ਦੇ ਡਾਇਰੈਕਟਰ ਡਾ. ਰਿਤਵਿਕ ਰਾਜ ਨੇ ਕਿਹਾ ਕਿ ਦੋਵੇਂ ਸਮੱਸਿਆਵਾਂ ਜਾਨਲੇਵਾ ਸਨ, ਇਸੇ ਕਰਕੇ ਮੈਡੀਕਲ ਟੀਮ ਨੇ ਇਕ ਸੰਯੁਕਤ ਆਪਰੇਸ਼ਨ ਦਾ ਵਿਕਲਪ ਚੁਣਿਆ।

ਉਨ੍ਹਾਂ ਕਿਹਾ,''ਅਸੀਂ ਰੋਬੋਟ ਦੀ ਮਦਦ ਨਾਲ ਸਰਜਰੀ ਕਰਨ ਦਾ ਫੈਸਲਾ ਕੀਤਾ ਜਿਸ ਨਾਲ ਅਸੀਂ ਰਵਾਇਤੀ 'ਓਪਨ-ਹਾਰਟ ਸਰਜਰੀ' ਦੀ ਬਜਾਏ ਇਕ ਛੋਟਾ ਜਿਹਾ ਚੀਰਾ ਲਗਾ ਕੇ 'ਬਾਈਪਾਸ ਆਪਰੇਸ਼ਨ' ਕਰ ਸਕੇ। ਇਸ ਕਾਰਨ ਮਰੀਜ਼ ਨੂੰ ਘੱਟ ਪਰੇਸ਼ਾਨੀ ਹੋਈ ਅਤੇ ਉਸ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋਇਆ।'' ਦਿਲ ਦੇ ਆਪਰੇਸ਼ਨ ਤੋਂ ਬਾਅਦ ਡਾ. ਅਰਚਿਤ ਪੰਡਿਤ ਅਤੇ ਡਾ. ਵਿਨੀਤ ਗੋਇਲ ਦੀ ਅਗਵਾਈ ਵਾਲੀ ਕੈਂਸਰ ਮਾਹਰ ਟੀਮ ਨੇ ਕੈਂਸਰ ਵਾਲੇ ਛਾਤੀ ਦੇ ਟਿਸ਼ੂ ਅਤੇ ਨੇੜਲੇ ਲਿੰਫ ਨੋਡਸ (ਛੋਟੀਆਂ ਗ੍ਰੰਥੀਆਂ ਜੋ ਸਰੀਰ 'ਚ ਤਰਲ ਪਦਾਰਥਾਂ ਨੂੰ ਫਿਲਟਰ ਕਰਨ ਅਤੇ ਨੁਕਸਾਨਦੇਹ ਪਦਾਰਥਾਂ ਨੂੰ ਹਟਾਉਣ 'ਚ ਮਦਦ ਕਰਦੀਆਂ ਹਨ) ਨੂੰ ਹਟਾ ਦਿੱਤਾ। 'ਸਰਜੀਕਲ ਓਨਕੋਲੋਜੀ' ਦੇ ਡਾਇਰੈਕਟਰ ਡਾ. ਪੰਡਿਤ ਨੇ ਕਿਹਾ,''ਮਰੀਜ਼ ਦਾ ਕੈਂਸਰ ਗੰਭੀਰ ਪੜਾਅ 'ਤੇ ਪਹੁੰਚ ਗਿਆ ਸੀ ਅਤੇ ਲਗਾਤਾਰ ਖੂਨ ਵਹਿ ਰਿਹਾ ਸੀ ਪਰ ਦਿਲ ਦੀ ਸਮੱਸਿਆ ਕਾਰਨ ਸਿਰਫ ਕੈਂਸਰ 'ਤੇ ਸਰਜਰੀ ਕਰਨਾ ਅਸੰਭਵ ਸੀ।” ਡਾਕਟਰਾਂ ਨੇ ਕਿਹਾ ਕਿ 12 ਮਈ ਨੂੰ ਕੀਤੀ ਗਈ ਇਸ ਪ੍ਰਕਿਰਿਆ 'ਚ ਲਗਭਗ 11 ਘੰਟੇ ਲੱਗੇ ਅਤੇ ਮਰੀਜ਼ ਨੂੰ 12 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News