ਸਟੇਟ ਤੇ ਨੈਸ਼ਨਲ ਲੈਵਲ ਖਿਡਾਰੀਆਂ ''ਤੇ ਹਮਲਾ ! ਬਜ਼ੁਰਗ ਨੂੰ ਬਚਾਉਣ ਦੇ ਚੱਕਰ ''ਚ ਖ਼ੁਦ ਦੀ ਜਾਨ ''ਤੇ ਬਣੀ
Sunday, Sep 21, 2025 - 04:47 PM (IST)

ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਲਾਜਪਤ ਨਗਰ ਪੁਲਸ ਨੇ ਦੱਸਿਆ ਕਿ ਡਕੈਤੀ ਦੀ ਕੋਸ਼ਿਸ਼ ਕਰ ਰਹੇ ਦੋ ਸੂਬਾ ਪੱਧਰੀ ਕ੍ਰਿਕਟ ਖਿਡਾਰੀਆਂ ਅਤੇ ਇੱਕ ਰਾਸ਼ਟਰੀ ਪੱਧਰ ਦੇ ਫੁੱਟਬਾਲ ਖਿਡਾਰੀ ਸਮੇਤ ਤਿੰਨ ਲੋਕਾਂ ਨੂੰ ਚਾਕੂ ਮਾਰਿਆ ਦਿੱਤਾ ਗਿਆ ਹੈ।
ਅਧਿਕਾਰੀਆਂ ਦੇ ਅਨੁਸਾਰ, ਇਹ ਘਟਨਾ ਅਮਰ ਕਲੋਨੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਕਾਲਕਾ ਗੜ੍ਹੀ ਪਿੰਡ ਦੇ ਨੇੜੇ ਵਾਪਰੀ। ਪੀੜਤਾਂ ਦੀਆਂ ਲੱਤਾਂ ਅਤੇ ਪਿੱਠ ਵਿੱਚ ਚਾਕੂ ਨਾਲ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਅੱਗੇ ਦੱਸਿਆ ਕਿ 2 ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀ ਭੱਜਣ ਵਿੱਚ ਕਾਮਯਾਬ ਰਹੇ।
ਇਹ ਵੀ ਪੜ੍ਹੋ- ਚਾਈਂ-ਚਾਈਂ ਦੇਖਣ ਗਏ ਸੀ ਕਬੱਡੀ ! ਟੈਂਟ 'ਚ ਆ ਗਿਆ ਕਰੰਟ, 3 ਦੀ ਤੜਫ਼-ਤੜਫ਼ ਨਿਕਲੀ ਜਾਨ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਪੱਧਰ ਦੇ ਫੁੱਟਬਾਲ ਖਿਡਾਰੀ ਭਾਵੀਸ਼ਿਆ ਨੇ ਦੱਸਿਆ, "ਮੈਂ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਖੋਂਹਦੇ ਹੋਏ ਦੇਖਿਆ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਸਾਡੇ ਪੈਰਾਂ ਵਿੱਚ ਚਾਕੂ ਮਾਰ ਦਿੱਤਾ ਅਤੇ ਫਿਰ ਮੇਰੇ ਭਰਾ ਨੂੰ ਵੀ ਚਾਕੂ ਮਾਰਿਆ ਗਿਆ। ਇਹ ਲੁੱਟ ਦੀ ਵਾਰਦਾਤ ਸਾਗਰ ਨਾਂ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਸੀ। ਫ਼ੋਨ ਖੋਹਣ ਤੋਂ ਬਾਅਦ 4-5 ਸਨੈਚਰਾਂ ਨੇ ਪੀੜਤ ਬਜ਼ੁਰਗ 'ਤੇ ਹਮਲਾ ਕਰ ਦਿੱਤਾ। ਅਸੀਂ ਸਿਰਫ਼ 2 ਲੋਕਾਂ ਨੂੰ ਫੜ ਸਕੇ, ਜਦੋਂ ਕਿ ਬਾਕੀ ਭੱਜ ਗਏ।"
#WATCH | Delhi | Three people, including a state-level Cricket player and national-level football player, were stabbed during a robbery at Kalka Garhi Village under PS Amar Colony last night
— ANI (@ANI) September 21, 2025
National level football player and victim, Bhavishya says, "I saw someone's phone being… pic.twitter.com/EZKzsSd2Am
ਸੂਬਾ ਪੱਧਰੀ ਕ੍ਰਿਕਟ ਖਿਡਾਰੀ ਦਕਸ਼ ਨੇ ਦੱਸਿਆ, "ਅਸੀਂ ਇੱਕ ਬਜ਼ੁਰਗ ਵਿਅਕਤੀ ਨੂੰ ਲੁੱਟ ਦਾ ਸ਼ਿਕਾਰ ਹੁੰਦੇ ਅਤੇ ਉਸ 'ਤੇ ਚਾਕੂ ਨਾਲ ਹਮਲਾ ਹੁੰਦਾ ਦੇਖਿਆ। ਜਦੋਂ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਵਿੱਚੋਂ ਦੋ 'ਤੇ ਹਮਲਾ ਕੀਤਾ ਗਿਆ। ਅਸੀਂ ਸਨੈਚਰਾਂ ਨੂੰ ਨਹੀਂ ਜਾਣਦੇ, ਪਰ ਉਹ ਲੋਕਲ ਹੀ ਜਾਪਦੇ ਸਨ ਅਤੇ ਹਮਲਾਵਰ ਦਾ ਨਾਂ ਸਾਗਰ ਸੀ। ਅਜਿਹੀਆਂ ਘਟਨਾਵਾਂ ਇੱਥੇ ਪਹਿਲਾਂ ਵੀ ਵਾਪਰੀਆਂ ਹਨ, ਜਿਸ ਵਿੱਚ ਗੋਲੀਬਾਰੀ ਅਤੇ ਚਾਕੂ ਮਾਰਨ ਦੀਆਂ ਘਟਨਾਵਾਂ ਸ਼ਾਮਲ ਹਨ।"
ਇਹ ਵੀ ਪੜ੍ਹੋ- ਪੂਰੇ ਦੇਸ਼ 'ਚ ਲਾਗੂ ਹੋਵੇਗਾ SIR ! ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਤੇ UTs ਨੂੰ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e