ਮਜ਼ਦੂਰਾਂ ਨਾਲ ਭਰੀ ਟਰਾਲੀ ਨੂੰ ਮਾਰੀ ਰੋਡਵੇਜ਼ ਬੱਸ ਨੇ ਟੱਕਰ, ਵਿਛ ਗਈਆਂ ਲਾਸ਼ਾਂ

Saturday, Sep 13, 2025 - 11:46 AM (IST)

ਮਜ਼ਦੂਰਾਂ ਨਾਲ ਭਰੀ ਟਰਾਲੀ ਨੂੰ ਮਾਰੀ ਰੋਡਵੇਜ਼ ਬੱਸ ਨੇ ਟੱਕਰ, ਵਿਛ ਗਈਆਂ ਲਾਸ਼ਾਂ

ਨੈਸ਼ਨਲ ਡੈਸਕ : ਏਲਨਾਬਾਦ ਹਨੂੰਮਾਨਗੜ੍ਹ ਰੋਡ 'ਤੇ ਸ਼ਨੀਵਾਰ ਸਵੇਰੇ 8:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਨੇ ਪਿੱਛੇ ਤੋਂ ਇੱਕ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਟਰੈਕਟਰ ਟਰਾਲੀ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਸੱਤ ਲੋਕ ਜ਼ਖਮੀ ਹੋ ਗਏ। ਸੱਤ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। 

ਮ੍ਰਿਤਕਾਂ ਵਿੱਚ ਏਲਨਾਬਾਦ ਦੇ ਰਹਿਣ ਵਾਲੇ ਵਿਮਲਾ ਅਤੇ ਕ੍ਰਿਸ਼ਨਾ ਸ਼ਾਮਲ ਹਨ। ਜਦੋਂ ਕਿ ਜ਼ਖਮੀਆਂ ਵਿੱਚ ਸਰੋਜ, ਰੋਸ਼ਨੀ, ਬਿਮਲਾ, ਰਾਜਬਾਲਾ, ਸ਼ਾਰਦਾ ਦੇਵੀ, ਸੁਨੀਤਾ, ਸੁਭਾਸ਼ ਸ਼ਾਮਲ ਹਨ। ਉਨ੍ਹਾਂ ਨੂੰ ਸਿਰਸਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੱਤ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।

ਦੱਸਿਆ ਜਾ ਰਿਹਾ ਹੈ ਕਿ ਮਮੇਰਾ ਰੋਡ 'ਤੇ ਸਥਿਤ ਢਾਣੀ ਤੋਂ ਮਜ਼ਦੂਰ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਕਪਾਹ ਦੀ ਚੁਗਾਈ ਲਈ ਜਾ ਰਹੇ ਸਨ, ਜੋ ਬੱਸ ਵਲੋਂ ਟੱਕਰ ਮਾਰ ਦੇਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ।  ਪਿੱਛੋਂ ਆਈ ਤੇਜ ਰਫਤਾਰ ਬੱਸ ਦੀ ਟੱਕਰ ਵੱਜਣ ਕਾਰਨ ਟਰੈਕਟਰ-ਟਰਾਲੀ ਪਲਟ ਗਈ ਅਤੇ ਟਰਾਲੀ ਵਿੱਚ ਸਵਾਰ ਔਰਤਾਂ ਤੇ ਹੋਰ ਮਜ਼ਦੂਰ ਜ਼ਖਮੀਂ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਉੱਤੇ ਪਹੁੰਚੀ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਮੁੱਢਲਾ ਇਲਾਜ ਸ਼ੁਰੂ ਕੀਤਾ ਪਰ 2 ਲੋਕਾਂ ਨੂੰ ਡਾਕਟਰਾਂ ਵਲੋਂ ਮ੍ਰਿਤ ਐਲਾਨ ਦਿੱਤਾ ਗਿਆ ਹੈ। 


author

DILSHER

Content Editor

Related News