ਨਸ਼ੇ 'ਚ ਸੜਕ 'ਤੇ ਝੂਲਦਾ ਨਜ਼ਰ ਆਇਆ ਟੀਚਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Monday, Mar 31, 2025 - 01:40 PM (IST)

ਨਸ਼ੇ 'ਚ ਸੜਕ 'ਤੇ ਝੂਲਦਾ ਨਜ਼ਰ ਆਇਆ ਟੀਚਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਇਕ ਸਰਕਾਰੀ ਮਹਿਲਾ ਕਾਲਜ ਦੇ ਅਧਿਆਪਕ ਦੀ ਨਸ਼ੇ ਦੀ ਹਾਲਤ ’ਚ ਸੜਕ ’ਤੇ ਭਟਕਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ ਅਤੇ ਸਰਕਾਰੀ ਮਹਿਲਾ ਪੀ. ਜੀ. ਕਾਲਜ ਦੀ ਮੈਨੇਜਮੈਂਟ ਨੇ ਭਰੋਸਾ ਦਿਵਾਇਆ ਹੈ ਕਿ ਉਹ ਟੈਂਡਰ ’ਤੇ ਉਕਤ ਅਧਿਆਪਕ ਦੀ ਨਿਯੁਕਤੀ ਕਰਨ ਵਾਲੀ ਭਰਤੀ ਕਮੇਟੀ ਦੇ ਸਾਹਮਣੇ ਮੁੱਦਾ ਉਠਾਏਗੀ। ਵੀਡੀਓ ਵਿਚ ਅਧਿਆਪਕ ਇਸ ਢੰਗ ਨਾਲ ਨਸ਼ੇ ਵਿਚ ਟੱਲੀ ਵੇਖਿਆ ਜਾ ਸਕਦਾ ਹੈ ਕਿ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਸਕਦਾ।

ਇਹ ਵੀ ਪੜ੍ਹੋ : ਤੁਸੀਂ ਵੀ ਹੋ ਤਲਿਆ-ਭੁੰਨਿਆ ਤੇ ਜੰਕ ਫੂਡ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ

ਸਿਵਲ ਲਾਈਨਸ ਪੁਲਸ ਥਾਣਾ ਅਤੇ ਪੀਲੀ ਕੋਠੀ ਕੰਪਲੈਕਸ ਦੇ ਨੇੜੇ ਰਿਕਾਰਡ ਕੀਤੀ ਗਈ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਕੀਤਾ ਜਾ ਰਿਹਾ ਹੈ। ਅੱਖੀਂ ਵੇਖਣ ਵਾਲਿਆਂ ਅਨੁਸਾਰ ਰਾਹਗੀਰਾਂ ਨੂੰ ਲੱਗਾ ਕਿ ਅਧਿਆਪਕ ਦੀ ਸਿਹਤ ਖਰਾਬ ਹੈ। ਉਨ੍ਹਾਂ ਉਸ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਸੱਦੀ ਪਰ ਇਲਾਜ ਕਰਮਚਾਰੀਆਂ ਨੇ ਵੇਖਿਆ ਕਿ ਉਹ ਨਸ਼ੇ ਵਿਚ ਟੱਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਉਸ ਨੂੰ ਉੱਥੇ ਹੀ ਛੱਡ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News