ਜਦੋਂ ਸੜਕ 'ਤੇ ਡਿੱਗੇ ਫੋਟੋਗ੍ਰਾਫਰ ਨੂੰ ਰਾਹੁਲ ਗਾਂਧੀ ਨੇ ਚੁੱਕਿਆ (ਵੀਡੀਓ)
Friday, Jan 25, 2019 - 01:24 PM (IST)
ਭੁਵਨੇਸ਼ਵਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ 2 ਦਿਨਾਂ ਦੌਰੇ 'ਤੇ ਉੜੀਸਾ ਪੁੱਜੇ। ਉਹ ਜਿਵੇਂ ਹੀ ਭੁਵਨੇਸ਼ਵਰ ਏਅਰਪੋਰਟ ਤੋਂ ਬਾਹਰ ਨਿਕਲ ਰਹੇ ਸਨ, ਉਦੋਂ ਇਕ ਅਜਿਹੀ ਘਟਨਾ ਹੋ ਗਈ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਗਈਆਂ। ਦਰਅਸਲ ਏਅਰਪੋਰਟ ਤੋਂ ਬਾਹਰ ਆਉਂਦੇ ਸਮੇਂ ਫੋਟੋਗ੍ਰਾਫਰ ਰਾਹੁਲ ਗਾਂਧੀ ਦੀ ਫੋਟੋ ਲੈ ਰਹੇ ਸਨ। ਉਦੋਂ ਕਿ ਫੋਟੋਗ੍ਰਾਫਰ ਪੌੜ੍ਹੀਆਂ ਤੋਂ ਹੇਠਾਂ ਸੜਕ 'ਤੇ ਡਿੱਗ ਗਿਆ।ਐੱਸ.ਪੀ.ਜੀ. ਸਕਿਓਰਿਟੀ ਨਾਲ ਘਿਰੇ ਰਾਹੁਲ ਤੁਰੰਤ ਪੌੜ੍ਹੀਆਂ ਉਤਰ ਕੇ ਫੋਟੋਗ੍ਰਾਫਰ ਕੋਲ ਗਏ ਅਤੇ ਉਸ ਨੂੰ ਚੁੱਕਿਆ। ਇਸ ਦੌਰਾਨ ਨੇ ਰਾਹੁਲ ਨੇ ਫੋਟੋਗ੍ਰਾਫਰ ਤੋਂ ਉਸ ਦਾ ਹਾਲਚਾਲ ਪੁੱਛਿਆ ਅਤੇ ਫਿਰ ਅੱਗੇ ਵਧ ਗਏ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਉੜੀਸਾ 'ਚ ਇਕ ਰੈਲੀ ਦੇ ਸੰਬੋਧਨ ਨਾਲ ਪਾਰਟੀ ਦੀ ਚੋਣਾਵੀ ਰੈਲੀ ਦੀ ਸ਼ੁਰੂਆਤ ਕਰਨ ਵਾਲੇ ਹਨ। ਰਾਜ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਈ ਦੌਰਿਆਂ ਤੋਂ ਬਾਅਦ ਰਾਹੁਲ ਦਾ ਇੱਥੇ ਦੌਰਾ ਹੋ ਰਿਹਾ ਹੈ।
ਰਾਹੁਲ ਦਾ ਇਹ ਦੌਰਾ ਰਾਜ 'ਚ ਪਾਰਟੀ ਉਮੀਦਵਾਰ ਨੂੰ ਇਕਜੁਟ ਕਰਨ ਲਈ ਮਹੱਤਵਪੂਰਨ ਹੈ, ਜਿੱਥੇ ਪਾਰਟੀ ਦੇ 2 ਵਿਧਾਇਕਾਂ ਸਮੇਤ ਕਈ ਸੀਨੀਅਰ ਨੇਤਾ ਹਾਲ 'ਚ ਕਾਂਗਰਸ ਛੱਡ ਚੁਕੇ ਹਨ। ਉੜੀਸਾ 'ਚ ਲੋਕ ਸਭਾ ਨਾਲ ਵਿਧਾਨ ਸਭਾ ਚਾਂਣ ਵੀ ਹੋਣ ਵਾਲੀਆਂ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਭੁਵਨੇਸ਼ਵਰ ਦੇ ਟੋਮਾਂਡੋ ਸਟੇਡੀਅਮ 'ਚ 'ਪਰਿਵਰਤਨ ਸੰਕਲਪ ਸਮਾਵੇਸ਼' ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਕਾਂਗਰਸ ਮੁੱਖੀ ਦਿਨ ਭਰ ਦੇ ਦੌਰੇ 'ਚ ਬੁੱਧੀਜੀਵੀਆਂ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ।