ਤਾਮਿਲਨਾਡੂ ''ਚ ਧੱਸੀ ਸੜਕ, ਟਲਿਆ ਵੱਡਾ ਹਾਦਸਾ

Thursday, Jun 13, 2019 - 02:37 PM (IST)

ਤਾਮਿਲਨਾਡੂ ''ਚ ਧੱਸੀ ਸੜਕ, ਟਲਿਆ ਵੱਡਾ ਹਾਦਸਾ

ਚੇਨਈ—ਤਾਮਿਲਨਾਡੂ ਦੀ ਰਾਜਧਾਨੀ 'ਚ ਮੱਧ ਕੈਲਾਸ਼ ਜੰਕਸ਼ਨ ਦੇ ਨੇੜੇ ਸੜਕ ਧੱਸਣ ਕਾਰਨ ਅੱਜ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਦੱਸਿਆ ਜਾਂਦਾ ਹੈ ਕਿ ਸੜਕ ਧੱਸਣ ਕਾਰਨ 6 ਫੁੱਟ ਡੂੰਘਾ ਟੋਇਆ ਪੈ ਗਿਆ ਪਰ ਸੜਕ ਧੱਸਣ ਦੇ ਕਾਰਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜ਼ਮੀਨ (ਭੂਮੀਗਤ) ਦੇ ਅੰਦਰ ਪਾਣੀ ਦੀ ਨਿਕਾਸੀ ਕਾਰਨ ਸਡ਼ਕ ਧੱਸੀ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰਸਾਰ ਸੜਕ ਧੱਸਣ ਕਾਰਨ ਆਵਾਜਾਈ ਠੱਪ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari

ਦੱਸਿਆ ਜਾਂਦਾ ਹੈ ਕਿ ਜਨਵਰੀ 2018 'ਚ ਵੀ ਇੱਕ ਅਜਿਹਾ ਹਾਦਸਾ ਚੇਨਈ 'ਚ ਮੈਟਰੋ ਦੇ ਭੂਮੀਗਤ ਨਿਰਮਾਣ ਖੇਤਰ 'ਚ ਵਾਪਰਿਆ ਸੀ। ਇੱਥੇ ਲਗਭਗ 10 ਫੁੱਟ ਡੂੰਘਾ ਟੋਇਆ ਬਣ ਗਿਆ ਸੀ, ਜਿਸ ਨੂੰ ਦੇਖ ਕੇ ਲੋਕ ਘਬਰਾ ਗਏ ਸੀ ਪਰ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ।  


author

Iqbalkaur

Content Editor

Related News