ਸੜਕ ਹਾਦਸਿਆਂ ਦੇ ''ਗੰਦੇ ਰਿਕਾਰਡ'' ਕਾਰਨ ਵਿਸ਼ਵ ਸਮਾਗਮਾਂ ''ਚ ਲੁਕਾਉਂਦਾ ਹਾਂ ਆਪਣਾ ਮੂੰਹ : ਨਿਤਿਨ ਗਡਕਰੀ
Thursday, Dec 12, 2024 - 12:40 PM (IST)
ਨਵੀਂ ਦਿੱਲੀ- ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਸੜਕ ਹਾਦਸਿਆਂ ਨੂੰ ਲੈ ਕੇ ਭਾਰਤ ਦਾ ਰਿਕਾਰਡ ਇੰਨਾ 'ਗੰਦਾ' ਹੈ ਕਿ ਉਨ੍ਹਾਂ ਨੂੰ ਵਿਸ਼ਵ ਸਮਾਗਮਾਂ 'ਚ ਮੂੰਹ ਲੁਕਾਉਣਾ ਪੈਂਦਾ ਹੈ। ਉਨ੍ਹਾਂ ਨੇ ਸਦਨ 'ਚ ਪ੍ਰਸ਼ਨਕਾਲ ਦੌਰਾਨ ਪੂਰਕ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੜਕ ਹਾਦਸਿਆਂ 'ਚ ਕੋਈ ਕਮੀ ਨਹੀਂ ਆਈ ਸਗੋਂ ਇਸ 'ਚ ਵਾਧਾ ਹੋ ਗਿਆ। ਗਾਡਕਰੀ ਨੇ ਕਿਹਾ,''ਜਦੋਂ ਤੱਕ ਸਮਾਜ ਦਾ ਸਹਿਯੋਗ ਨਹੀਂ ਮਿਲੇਗਾ, ਮਨੁੱਖੀ ਰਵੱਈਆ ਨਹੀਂ ਬਦਲੇਗਾ ਅਤੇ ਕਾਨੂੰਨ ਦਾ ਡਰ ਨਹੀਂ ਹੋਵੇਗਾ, ਉਦੋਂ ਤੱਕ ਸੜਕ ਹਾਦਸਿਆਂ 'ਤੇ ਰੋਕ ਨਹੀਂ ਲੱਗੇਗੀ।'' ਉਨ੍ਹਾਂ ਅਨੁਸਾਰ, ਦੇਸ਼ 'ਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਹਰ ਸਾਲ 1.7 ਲੱਖ ਤੋਂ ਵੱਧ ਲੋਕਾਂ ਦੀ ਮੌਤ ਅਜਿਹੇ ਹਾਦਸਿਆਂ 'ਚ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਗਡਕਰੀ ਨੇ ਕਿਹਾ,''ਇੰਨੇ ਲੋਕ ਨਾ ਲੜਾਈ 'ਚ ਮਰਦੇ ਹਨ, ਨਾ ਕੋਰੋਨਾ 'ਚ ਮਰਦੇ ਹਨ ਅਤੇ ਨਾ ਹੀ ਦੰਗਿਆਂ 'ਚ ਮਰਦੇ ਹਨ।'' ਉਨ੍ਹਾਂ ਕਿਹਾ,''ਮੈਂ ਵਿਸ਼ਵ ਸਮਾਗਮਾਂ 'ਚ ਜਾਂਦਾ ਹਾਂ ਤਾਂ ਮੂੰਹ ਲੁਕਾਉਂਦਾ ਹੈ। (ਹਾਦਸਿਆਂ ਦਾ) ਸਭ ਤੋਂ ਗੰਦਾ ਰਿਕਾਰਡ ਸਾਡਾ ਹੈ।'' ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਸੜਕ ਹਾਦਸੇ ਰੋਕਣ ਲਈ ਆਪਣੇ ਪੱਧਰ 'ਤੇ ਕੋਸ਼ਿਸ਼ ਕਰਨ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਸਕੂਲਾਂ ਆਦਿ 'ਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ। ਗਡਕਰੀ ਅਨੁਸਾਰ, ਨੀਤੀ ਆਯੋਗ ਦੀ ਰਿਪੋਰਟ ਹੈ ਕਿ ਸੜਕ ਹਾਦਸਿਆਂ ਦੇ ਸ਼ਿਕਾਰ 30 ਫ਼ੀਸਦੀ ਲੋਕਾਂ ਦੀ ਮੌਤ ਜੀਵਨ ਰੱਖਿਅਕ ਇਲਾਜ ਨਹੀਂ ਮਿਲਣ ਕਾਰਨ ਹੁੰਦੀ ਹੈ। ਉਨ੍ਹਾਂ ਕਿਹਾ,''ਇਸ ਲੀ ਇਲਾਜ ਲਈ ਕੈਸ਼ਲੈੱਸ ਯੋਜਨਾ ਲਿਆਂਦੀ ਗਈ ਹੈ। ਉੱਤਰ ਪ੍ਰਦੇਸ਼ 'ਚ ਇਸ ਪਾਇਲਟ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ, ਇਸ ਤੋਂ ਬਾਅਦ ਪੂਰੇ ਦੇਸ਼ 'ਚ ਲਾਗੂ ਕੀਤੀ ਜਾਵੇਗੀ।'' ਕੇਂਦਰੀ ਮੰਤਰੀ ਨੇ ਭਾਰਤ 'ਚ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਣਾਲੀ 'ਚ ਸੁਧਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,''ਦੁਨੀਆ 'ਚ ਜਿੱਥੇ ਆਸਾਨੀ ਨਾਲ ਡਰਾਈਵਿੰਗ ਲਾਇਸੈਂਸ ਮਿਲਦਾ ਹੈ, ਉਸ ਦਾ ਦੇਸ਼ ਦਾ ਨਾਂ ਭਾਰਤ ਹੈ। ਅਸੀਂ ਇਸ 'ਚ ਸੁਧਾਰ ਕਰ ਰਹੇ ਹਾਂ।'' ਲੋਕ ਸਭਾ ਓਮ ਬਿਰਲਾ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਸੜਕ ਹਾਦਸੇ ਰੋਕਣ ਦੀ ਕੋਸ਼ਿਸ਼ ਕਰਨ ਅਤੇ ਸਮਾਜ ਨੂੰ ਜਾਗਰੁਕ ਕਰਨ ਦਾ ਕੰਮ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8