ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

08/26/2023 5:20:18 PM

ਕੋਲਹਾਪੁਰ (ਵਾਰਤਾ)- ਮਹਾਰਾਸ਼ਟਰ 'ਚ ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ 'ਤੇ ਸਤਾਰਾ ਕੋਲ ਹੋਏ ਸੜਕ ਹਾਦਸੇ 'ਚ ਔਰਤ ਸਮੇਤ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਸਤਾਰਾ ਹਾਈਵੇਅ ਪੁਲਸ ਅਨੁਸਾਰ, ਕੋਲਹਾਪੁਰ ਜ਼ਿਲ੍ਹੇ ਦੇ ਜੈਸਿੰਘਪੁਰ ਸ਼ਹਿਰ ਦੇ ਸਾਹੂਨਗਰ ਵਾਸੀ ਇਕ ਪਰਿਵਾਰ ਦੇ 5 ਮੈਂਬਰ ਮੁੰਬਈ 'ਚ ਇਕ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਮੁੰਬਈ ਤੋਂ ਘਰ ਪਰਤ ਰਹੇ ਸਨ।

ਇਹ ਵੀ ਪੜ੍ਹੋ : ਚੰਨ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ਇਸ ਦਿਨ ਲਾਂਚ ਹੋਵੇਗਾ ਇਸਰੋ ਦਾ ਸੂਰਜ ਮਿਸ਼ਨ

ਇਸ ਦੌਰਾਨ ਬਾਂਬੇ ਰੈਸਟੋਰੈਂਟ ਕੋਲ ਟਾਇਰ ਫਟਣ ਤੋਂ ਬਾਅਦ ਉਨ੍ਹਾਂ ਦੇ ਕਾਰ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਕਾਰ ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ 'ਤੇ ਪਲਟ ਗਈ। ਇਸ ਘਟਨਾ ਨਾਲ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਤਾਰਾ ਦੇ ਇਕ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸ਼ਾਹੀਕਾਂਤ ਸਵਾਖੰਡੇ (50), ਉਨ੍ਹਾਂ ਦੇ ਪੁੱਤ ਨਿਖਿਲ (30) ਅਤੇ ਉਨ੍ਹਾਂ ਦੀ ਨੂੰਹ ਪ੍ਰਿਯੰਕਾ (25) ਵਜੋਂ ਕੀਤੀ ਗਈ ਹੈ। ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News