ਸੜਕ ਦੁਰਘਟਨਾ ''ਚ 2 ਦੀ ਮੌਤ, 10 ਜ਼ਖਮੀ

Tuesday, Jun 19, 2018 - 03:18 PM (IST)

ਸੜਕ ਦੁਰਘਟਨਾ ''ਚ 2 ਦੀ ਮੌਤ, 10 ਜ਼ਖਮੀ

ਨਾਗਾਲੈਂਡ — ਤੇਲੰਗਾਨਾ 'ਚ ਨਾਲਗੋਂਡਾ ਜ਼ਿਲੇ ਦੇ ਵੇਮੁਲਾਪੱਲੀ ਪਿੰਡ 'ਚ ਮੰਗਲਵਾਰ ਸਵੇਰੇ ਇਕ ਬੱਸ ਪਲਟ ਜਾਣ ਨਾਲ ਉਸ 'ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹੈਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲੇ ਜਾ ਰਹੀ ਇਕ ਬੱਸ ਸਵੇਰੇ ਨਾਲਗੋਂਡਾ ਜ਼ਿਲੇ ਦੇ ਵੇਮੁਲਾਪਪੱਲੀ ਪਿੰਡ ਕੋਲ ਪਲਟ ਗਈ। ਪੁਲਸ ਮੁਤਾਬਕ ਬੱਸ ਚਾਲਕ ਤੋਂ ਬੱਸ ਬੇਕਾਬੂ ਹੋ ਗਈ। ਬੱਸ 'ਚ ਕੁੱਲ 35 ਯਾਤਰੀ ਸਵਾਰ ਸਨ। ਦੁਰਘਟਨਾ ਤੋਂ ਬਾਅਦ ਬੱਸ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਦੁਰਘਟਨਾ 'ਚ ਜ਼ਖਮੀ ਸਾਰੇ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News