ਸੜਕ ਹਾਦਸੇ ''ਚ ਮਸ਼ਹੂਰ ਕਵੀ ਪ੍ਰਮੋਦ ਤਿਵਾੜੀ ਅਤੇ ਕੇਡੀ ਸ਼ਰਮਾ ਦੀ ਮੌਤ
Tuesday, Mar 13, 2018 - 04:33 PM (IST)

ਉਨਾਂਵ— ਉਤਰ ਪ੍ਰਦੇਸ਼ ਦੇ ਜਨਪਦ ਉਨਾਂਵ ਦੇ ਅਚਲਗੰਜ ਥਾਣਾ ਖੇਤਰ ਦੇ ਮਰਹਲਾ ਚੌਰਾਹੇ 'ਤੇ ਸੋਮਵਾਰ ਸਵੇਰੇ ਹੋਈ ਟਰੱਕ ਅਤੇ ਕਾਰ ਦੀ ਟੱਕਰ 'ਚ ਕਵੀ ਪ੍ਰਮੋਦ ਤਿਵਾੜੀ ਅਤੇ ਕੇਡੀ ਸ਼ਰਮਾ ਦੀ ਮੌਤ ਹੋ ਗਈ। ਦੋਹੇਂ ਰਾਏਬਰੇਲੀ ਦੇ ਲਾਲਗੰਜ 'ਚ ਆਯੋਜਿਤ ਕਵੀ ਸੰਮੇਲਨ ਤੋਂ ਹੋ ਕੇ ਕਾਨਪੁਰ ਆ ਰਹੇ ਸਨ। ਦੋਹਾਂ ਕਵੀਆਂ ਦੀ ਮੌਤ ਨਾਲ ਕਾਨਪੁਰ ਅਤੇ ਉਨਾਂਵ ਦੋਹਾਂ ਜ਼ਿਲਿਆਂ 'ਚ ਦੁੱਖ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਮੁਤਾਬਕ ਕਾਨਪੁਰ ਵਾਸੀ ਕਵੀ ਅਤੇ ਪ੍ਰਮੋਦ ਤਿਵਾੜੀ ਉਨਾਂਵ ਵਾਸੀ ਕਵੀ ਕੇਡੀ ਸ਼ਰਮਾ ਲਾਲਗੰਜ ਰਾਏਬਰੇਲੀ 'ਚ ਆਯੋਜਿਤ ਕਵੀ ਸੰਮੇਲਨ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਐਤਵਾਰ ਰਾਤੀ ਕਰੀਬ 1.30 ਵਜੇ ਵਾਪਸੀ ਕਰਦੇ ਸਮੇਂ ਕਵੀ ਪ੍ਰਮੋਦ ਤਿਵਾੜੀ ਆਪਣੇ ਸਾਥੀ ਕੇਡੀ ਸ਼ਰਮਾ ਨੂੰ ਘਰ ਛੱਡਣ ਲਈ ਕਾਰ ਤੋਂ ਉਨਾਂਵ ਆ ਰਹੇ ਸਨ। ਕਾਰ ਪ੍ਰਮੋਦ ਤਿਵਾੜੀ ਚਲਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ 3.30 ਵਜੇ ਅਚਲਗੰਜ ਥਾਣਾ ਇਲਾਕੇ 'ਚ ਸੜਕ ਪਾਰ ਕਰਦੇ ਸਮੇਂ ਕਾਨਪੁਰ ਵੱਲੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ 'ਚ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦੋਹੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਲੋਕਾਂ ਦੀ ਸੂਚਨਾ 'ਤੇ ਪੁੱਜੀ ਪੁਲਸ ਨੇ ਦੋਹਾਂ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋਹਾਂ ਕਵੀਆਂ ਦੀ ਮੌਤ ਨਾਲ ਉਨ੍ਹਾਂ ਦ ਪ੍ਰਸ਼ੰਸਕਾਂ 'ਚ ਦੁੱਖ ਦੀ ਲਹਿਰ ਦੌੜ ਗਈ। ਹਾਦਸੇ ਦੇ ਬਾਅਦ ਚਾਲਕ ਟਰੱਕ ਛੱਡ ਕੇ ਭੱਜ ਗਿਆ। ਪੁਲਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ।