ਰਿੰਗ ਰੋਡ ਤੇ ਜਾਣ ਲਈ ਅੜੇ ਕਿਸਾਨ, ਪੁਲਸ ਨੇ ਦਿੱਤਾ 40 ਮਿੰਟ ਸਲਾਹ ਮਸ਼ਵਰੇ ਦਾ ਸਮਾਂ

01/26/2021 11:33:13 AM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 62ਵੇਂ ਦਿਨ ਵੀ ਜਾਰੀ ਹੈ। ਅੰਦੋਲਨਕਾਰੀ ਕਿਸਾਨ ਅੱਜ ਯਾਨੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢ ਰਹੇ ਹਨ। ਟਰੈਕਰਟ ਮਾਰਚ ਦੇ ਮੱਦੇਨਜ਼ਰ ਰਾਜਧਾਨੀ ਦੀਆਂ ਕਈ ਸਰਹੱਦਾਂ 'ਤੇ ਹਜ਼ਾਰਾਂ ਹਥਿਆਰਬੰਦ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਬਹੁ ਪੱਧਰੀ ਸੁਰੱਖਿਆ ਵਿਵਸਥਾ ਦਾ ਬੰਦੋਬਸਤ ਕੀਤਾ ਗਿਆ ਹੈ।

PunjabKesariਇਸ ਵਿਚ ਸਿੰਘੂ ਸਰਹੱਦ 'ਤੇ ਪੁਲਸ ਵਲੋਂ ਕਿਸਾਨਾਂ ਦਾ ਕਾਫ਼ਲਾ ਰੋਕ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਕਿਹਾ,''ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਜਾਵਾਂਗੇ ਅਤੇ ਵਾਪਸ ਆ ਜਾਵਾਂਗੇ। ਅਸੀਂ ਰਿੰਗ ਰੋਡ 'ਤੇ ਜਾਣਾ ਹੈ ਪਰ ਪੁਲਸ ਰੋਕ ਰਹੀ ਹੈ। ਲੋਕ ਆ ਰਹੇ ਹਨ, ਉਸ ਤੋਂ ਬਾਅਦ ਅਸੀਂ ਇਸ 'ਤੇ ਵਿਚਾਰ ਕਰਾਂਗੇ। 30-45 ਮਿੰਟ ਦਾ ਸਮਾਂ ਦਿੱਤਾ ਗਿਆ ਹੈ, ਉਦੋਂ ਤੱਕ ਅਸੀਂ ਇੱਥੇ ਬੈਠਾਂਗੇ ਅਤੇ ਫ਼ੈਸਲਾ ਕਰਾਂਗੇ।

ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ। 


DIsha

Content Editor

Related News