ਸੇਵਾਮੁਕਤ ਸਬ ਇੰਸਪੈਕਟਰ ਦੀ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌ.ਤ
Monday, Oct 28, 2024 - 11:26 AM (IST)
ਨੋਇਡਾ (ਭਾਸ਼ਾ)- ਸੈਕਟਰ 58 ਥਾਣਾ ਖੇਤਰ ਦੇ ਸੈਕਟਰ 56 ਵਿਚ ਸਥਿਤ ਇਕ ਹੋਟਲ ਵਿਚ ਠਹਿਰੇ ਉੱਤਰ ਪ੍ਰਦੇਸ਼ ਪੁਲਸ ਦੇ ਇਕ ਸੇਵਾਮੁਕਤ ਸਬ-ਇੰਸਪੈਕਟਰ ਦੀ ਐਤਵਾਰ ਤੜਕੇ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਭਦੋਹੀ ਜ਼ਿਲ੍ਹੇ ਦੇ ਬਨਕਟ ਓਪੇਰਾ ਪਿੰਡ ਦਾ ਰਹਿਣ ਵਾਲਾ ਜਸਵੰਤ ਯਾਦਵ ਉੱਤਰ ਪ੍ਰਦੇਸ਼ ਪੁਲਸ 'ਚ ਸਬ-ਇੰਸਪੈਕਟਰ ਸਨ। ਸਵੈ-ਇੱਛਤ ਸੇਵਾਮੁਕਤੀ ਲੈ ਕੇ ਉਹ ਪਿੰਡ ਦੇ ਮੁਖੀ ਬਣੇ। ਪੁਲਸ ਬੁਲਾਰੇ ਨੇ ਦੱਸਿਆ ਕਿ 28 ਨਵੰਬਰ ਨੂੰ ਪਿੰਡ 'ਚ ਆਪਣੇ ਮੁੰਡੇ ਦੇ ਵਿਆਹ ਨੂੰ ਲੈ ਕੇ ਉਹ ਤਿਆਰੀਆਂ 'ਚ ਜੁਟੇ ਸਨ।
ਇਸੇ ਸਿਲਸਿਲੇ 'ਚ ਉਹ ਆਪਣੇ ਭਤੀਜੇ ਅਭਿਨਵ ਅਤੇ ਜੈਪ੍ਰਕਾਸ਼ ਨਾਲ ਨੋਇਡਾ ਆਏ ਸਨ। ਤਿੰਨੋਂ ਸ਼ਨੀਵਾਰ ਨੂੰ ਸੈਕਟਰ 56 ਸਥਿਤ ਹੋਟਲ 'ਸਿਲਵਰ ਇਨ' 'ਚ ਰੁਕੇ ਸਨ। ਐਤਵਾਰ ਤੜਕੇ ਯਾਦਵ ਸ਼ੱਕੀ ਹਾਲਾਤ 'ਚ ਹੋਟਲ ਦੀ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਗਏ। ਉਨ੍ਹਾਂ ਦੱਸਿਆ ਕਿ ਯਾਦਵ ਨੂੰ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਯਾਦਵ ਹੋਟਲ ਦੀ ਬਾਲਕਨੀ ਤੋਂ ਅਸੰਤੁਲਿਤ ਹੋ ਕੇ ਡਿੱਗ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8