ਰਿਟਾਇਰ IAS ਅਮਰਜੀਤ ਸਿਨਹਾ ਅਤੇ ਭਾਸਕਰ ਖੁਲਬੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਨਿਯੁਕਤ
Friday, Feb 21, 2020 - 07:54 PM (IST)

ਨਵੀਂ ਦਿੱਲੀ — ਰਿਟਾਇਰ ਆਈ.ਏ.ਐੱਸ. ਅਫਸਰ ਅਮਰਜੀਤ ਸਿਨਹਾ ਅਤੇ ਭਾਸਕਰ ਖੁਲਬੇ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਕ ਸਰਕਾਰੀ ਆਦੇਸ਼ 'ਚ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਆਦੇਸ਼ 'ਚ ਕਿਹਾ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸਕੱਤਰ ਦੇ ਬਰਾਬਰ ਅਹੁਦੇ ਅਤੇ ਤਨਖਾਹ 'ਤੇ ਪ੍ਰਧਾਨ ਮੰਤਰੀ ਦਫਤਰ 'ਚ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਸਕਰ ਖੁਲਬੇ ਅਤੇ ਅਮਰਜੀਤ ਸਿੰਘ ਦੋਵੇਂ 1983 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ। ਖੁਲਬੇ ਪੱਛਮੀ ਬੰਗਾਲ ਕੈਡਰ ਅਤੇ ਸਿਨਹਾ ਬਿਹਾਰ ਕੈਡਰ ਤੋਂ ਸਨ। ਪਿਛਲੇ ਸਾਲ ਸਿਨਹਾ ਪੇਂਡੂ ਵਿਕਾਸ ਸਕੱਤਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ, ਜਦਕਿ ਖੁਲਬੇ ਪੀ.ਐੱਮ.ਓ. 'ਚ ਆਪਣੀ ਸੇਵਾ ਦੇ ਚੁੱਕੇ ਹਨ।