‘ਖਾਦੀ’ ਨਾਂ ਦੀ ਵਰਤੋਂ ਕਰਨ ਬਾਰੇ ਨਿੱਜੀ ਅਦਾਰਿਆਂ ’ਤੇ ਲੱਗੀ ਰੋਕ

Sunday, Jun 06, 2021 - 05:12 AM (IST)

‘ਖਾਦੀ’ ਨਾਂ ਦੀ ਵਰਤੋਂ ਕਰਨ ਬਾਰੇ ਨਿੱਜੀ ਅਦਾਰਿਆਂ ’ਤੇ ਲੱਗੀ ਰੋਕ

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੇ ਬ੍ਰਾਂਡ ਨਾਂ ‘ਖਾਦੀ’ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰ ਕੇ ਕਾਸਮੈਟਿਕਸ ਅਤੇ ਹੋਰਨਾਂ ਵਪਾਰਕ ਸਰਗਰਮਾਂ ਦੇ ਆਯੋਜਨ ’ਤੇ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਖਾਦੀ ਦੇ ਨਾਂ ’ਤੇ ਕੋਈ ਵੀ ਭੁਲੇਖਾ ਪਾਊ ਸਰਗਰਮੀ ਨਹੀਂ ਚਲਾਈ ਜਾ ਸਕਦੀ। ਕੇ. ਵੀ. ਆਈ. ਸੀ. ਦਾ ਦੋਸ਼ ਹੈ ਕਿ ਨੋਇਡਾ ਸਥਿਤ ਖਾਦੀ ਡਿਜ਼ਾਈਨ ਕੌਂਸਲ ਆਫ ਇੰਡੀਆ ਅਤੇ ਮਿਸ ਇੰਡੀਆ ਖਾਦੀ ਫਾਊਂਡੇਸ਼ਨ ਵਰਗੇ ਨਿੱਜੀ ਅਦਾਰਿਆਂ ਨੇ ਬ੍ਰਾਂਡ ਨਾਂ ‘ਖਾਦੀ’ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ। ਹਾਈ ਕੋਰਟ ਨੇ ਇਕਪਾਸੜ ਹੁਕਮ ਵਿਚ ਕਿਹਾ ਹੈ ਕਿ ਦੋਵਾਂ ਅਦਾਰਿਆਂ ਦੇ ਨਾਂ ਕੇ. ਵੀ. ਆਈ. ਸੀ. ਦੇ ਟਰੇਡ ਮਾਰਕ ਖਾਦੀ ਲਈ ਭੁਲੇਖਾ ਪਾਊ ਢੰਗ ਨਾਲ ਬਰਾਬਰ ਹਨ, ਇਸ ਲਈ ਇਹ ਟਰੇਡ ਮਾਰਕ ਦੇ ਉਲੰਘਣ ਦਾ ਮਾਮਲਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News