31 ਦਸੰਬਰ ਤੱਕ ਜਾਰੀ ਰਹੇਗਾ ਅੰਤਰਰਾਸ਼ਟਰੀ ਉਡਾਣਾਂ 'ਤੇ ਬੈਨ
Friday, Nov 27, 2020 - 09:23 AM (IST)
ਮੁੰਬਈ (ਭਾਸ਼ਾ)-ਦੇਸ਼ ਦੇ ਡੀ. ਜੀ. ਸੀ. ਏ. ਨੇ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ 'ਤੇ 31 ਦਸੰਬਰ ਤੱਕ ਬੈਨ ਲਗਾ ਦਿੱਤਾ ਹੈ। ਇਕ ਅਧਿਕਾਰਕ ਸਰਕੂਲਰ ਮੁਤਾਬਕ ਇਹ ਬੈਨ ਕੌਮਾਂਤਰੀ ਮਾਲ ਵਾਹਨ ਦੇ ਸੰਚਾਲਨ ਅਤੇ ਡੀ.ਜੀ.ਸੀ.ਏ. ਵੱਲੋਂ ਮਨਜ਼ੂਰੀ ਪ੍ਰਾਪਤ ਵਿਸ਼ੇਸ਼ ਉਡਾਣਾਂ 'ਤੇ ਲਾਗੂ ਨਹੀਂ ਹੋਵੇਗਾ।
ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ
ਡੀ.ਜੀ.ਸੀ.ਏ. ਨੇ ਸਰਕੂਲਰ ਵਿਚ ਆਦੇਸ਼ ਦਿੰਦੇ ਹੋਏ ਕਿਹਾ, ''ਤਰੀਕ 26-6-2020 ਦੇ ਸਰਕੂਲਰ ਵਿਚ ਅੰਸ਼ਕ ਸੋਧ ਦੇ ਤਹਿਤ ਸਮਰੱਥ ਅਥਾਰਟੀ ਨੇ ਭਾਰਤ ਤੋਂ/ਭਾਰਤ ਲਈ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਸੇਵਾਵਾਂ ਦੇ ਮੁਅੱਤਲ ਹੋਣ ਦੇ ਸਬੰਧ ਵਿਚ ਜਾਰੀ ਸਰਕੂਲਰ ਦੀ ਮਿਆਦ ਨੂੰ 31 ਦਸੰਬਰ ਤੱਕ ਵਧਾ ਦਿੱਤਾ ਹੈ।'' ਹਾਲਾਂਕਿ ਚੋਣਵੇਂ ਮਾਰਗਾਂ 'ਤੇ ਸਮਰੱਥ ਅਥਾਰਟੀ ਵੱਲੋਂ ਅੰਤਰਰਾਸ਼ਟਰੀ ਅਨੁਸੂਚਿਤ ਉਡਾਣਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਨੇ 23 ਮਾਰਚ ਤੋਂ 30 ਨਵੰਬਰ ਤੱਕ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ