ਪਾਣੀ ਦੀ ਬੋਤਲ ''ਤੇ ਲਿਆ 1 ਰੁਪਏ GST, ਹੁਣ ਮੋੜਨੇ ਪੈਣਗੇ 8,000 ਰੁਪਏ

Wednesday, May 21, 2025 - 05:19 PM (IST)

ਪਾਣੀ ਦੀ ਬੋਤਲ ''ਤੇ ਲਿਆ 1 ਰੁਪਏ GST, ਹੁਣ ਮੋੜਨੇ ਪੈਣਗੇ 8,000 ਰੁਪਏ

ਵੈੱਬ ਡੈਸਕ : ਰਾਜਧਾਨੀ ਭੋਪਾਲ ਦੇ ਖਪਤਕਾਰ ਫੋਰਮ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ, ਇੱਕ ਰੈਸਟੋਰੈਂਟ ਨੂੰ ਪਾਣੀ ਦੀ ਬੋਤਲ 'ਤੇ 1 ਰੁਪਏ ਜੀਐੱਸਟੀ ਵਸੂਲਣ ਲਈ ਇੱਕ ਗਾਹਕ ਨੂੰ 8000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।

ਮਾਮਲਾ ਅਕਤੂਬਰ 2021 ਦਾ ਹੈ। ਐਸ਼ਵਰਿਆ ਨੇ ਭੋਪਾਲ ਦੇ ਇੱਕ ਰੈਸਟੋਰੈਂਟ ਵਿੱਚ ਆਪਣੇ ਦੋਸਤਾਂ ਨਾਲ ਰਾਤ ਦਾ ਖਾਣਾ ਖਾਧਾ। ਜਦੋਂ ਬਿੱਲ ਆਇਆ ਤਾਂ ਉਸਨੇ ਦੇਖਿਆ ਕਿ ਪਾਣੀ ਦੀ ਬੋਤਲ 'ਤੇ MRP 20 ਰੁਪਏ ਸੀ, ਜਦੋਂ ਕਿ ਬਿੱਲ ਵਿੱਚ 29 ਰੁਪਏ ਵਸੂਲੇ ਗਏ ਸਨ। ਇਨ੍ਹਾਂ 29 ਰੁਪਏ ਵਿੱਚ ਇੱਕ ਰੁਪਏ ਦਾ ਜੀਐੱਸਟੀ ਵੀ ਸ਼ਾਮਲ ਸੀ।

ਜਦੋਂ ਇਸ ਦੀ ਸ਼ਿਕਾਇਤ ਰੈਸਟੋਰੈਂਟ ਦੇ ਸਟਾਫ਼ ਨੂੰ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਖਰਚੇ ਕਾਨੂੰਨੀ ਹਨ ਅਤੇ ਨਿਯਮਾਂ ਅਨੁਸਾਰ ਹਨ, ਇਸ ਲਈ ਇਸ ਵਿੱਚ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ ਮਾਮਲਾ ਖਪਤਕਾਰ ਫੋਰਮ ਤੱਕ ਪਹੁੰਚਿਆ, ਜਿਸ 'ਤੇ 4 ਸਾਲਾਂ ਬਾਅਦ ਫੈਸਲਾ ਆਇਆ ਹੈ।

ਐਸ਼ਵਰਿਆ ਦੇ ਵਕੀਲ ਪ੍ਰਤੀਕ ਪਵਾਰ ਨੇ ਇਕ ਨਿਊਜ਼ ਚੈਨੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਤੋਂ ਪਾਣੀ ਦੀ ਬੋਤਲ ਲਈ 29 ਰੁਪਏ ਲਏ ਗਏ ਸਨ, ਜਿਸ 'ਤੇ ਉਨ੍ਹਾਂ ਨੇ ਇਤਰਾਜ਼ ਕੀਤਾ। ਉਸਨੂੰ ਦੱਸਿਆ ਗਿਆ ਕਿ ਇਸ ਵਿੱਚ 1 ਰੁਪਏ ਦਾ ਜੀਐਸਟੀ ਸ਼ਾਮਲ ਹੈ।

ਰੈਸਟੋਰੈਂਟ ਦੇ ਵਕੀਲ ਨੇ ਖਪਤਕਾਰ ਫੋਰਮ ਵਿੱਚ ਦਲੀਲ ਦਿੱਤੀ ਕਿ ਨਿਯਮਾਂ ਦੇ ਤਹਿਤ, ਉਨ੍ਹਾਂ ਨੂੰ ਬੈਠਣ, ਏਅਰ ਕੰਡੀਸ਼ਨਿੰਗ, ਜਾਂ ਮੇਜ਼ 'ਤੇ ਸੇਵਾ ਵਰਗੀਆਂ ਸਹੂਲਤਾਂ ਲਈ ਐੱਮਆਰਪੀ ਤੋਂ ਵੱਧ ਵਸੂਲਣ ਦਾ ਅਧਿਕਾਰ ਹੈ। ਪਰ ਖਪਤਕਾਰ ਫੋਰਮ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਜੀਐੱਸਟੀ ਪਹਿਲਾਂ ਹੀ ਪਾਣੀ ਦੀਆਂ ਬੋਤਲਾਂ ਦੀ ਐੱਮਆਰਪੀ ਵਿੱਚ ਸ਼ਾਮਲ ਹੈ, ਇਸ ਲਈ ਜੀਐੱਸਟੀ ਵੱਖਰੇ ਤੌਰ 'ਤੇ ਵਸੂਲਣਾ ਜਾਇਜ਼ ਨਹੀਂ ਹੈ ਅਤੇ ਇਹ ਸੇਵਾ ਵਿੱਚ ਕਮੀ ਦਰਸਾਉਂਦਾ ਹੈ।

ਆਪਣੇ ਫੈਸਲੇ ਵਿੱਚ, ਖਪਤਕਾਰ ਫੋਰਮ ਨੇ ਰੈਸਟੋਰੈਂਟ ਨੂੰ ਨਿਰਦੇਸ਼ ਦਿੱਤਾ ਕਿ ਉਹ ਗਾਹਕ ਨੂੰ ਇੱਕ ਰੁਪਏ ਦੀ ਜੀਐੱਸਟੀ ਰਕਮ ਵਾਪਸ ਕਰੇ। ਇਸ ਤੋਂ ਇਲਾਵਾ, ਰੈਸਟੋਰੈਂਟ ਨੂੰ ਗਾਹਕ ਨੂੰ ਮਾਨਸਿਕ ਪੀੜਾ ਅਤੇ ਸੇਵਾ ਵਿੱਚ ਕਮੀ ਲਈ 5,000 ਰੁਪਏ ਅਤੇ ਕੇਸ ਦੇ ਕਾਨੂੰਨੀ ਖਰਚੇ ਵਜੋਂ 3,000 ਰੁਪਏ ਦੇਣੇ ਪੈਣਗੇ। ਇਸ ਤਰ੍ਹਾਂ, ਸਿਰਫ਼ ਇੱਕ ਰੁਪਏ ਦੇ ਜੀਐੱਸਟੀ ਨੇ ਰੈਸਟੋਰੈਂਟ ਨੂੰ 8000 ਰੁਪਏ ਦਾ ਭੁਗਤਾਨ ਕਰਨ ਲਈ ਮਜਬੂਰ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News