ਅਮਿਤ ਸ਼ਾਹ ਦਾ ਵੱਡਾ ਬਿਆਨ, ਕਿਹਾ- ਅਗਲੇ 2 ਸਾਲਾਂ ''ਚ ਖੱਬੇ ਪੱਖੀ ਅੱਤਵਾਦ ਨੂੰ ਕਰ ਦਿੱਤਾ ਜਾਵੇਗਾ ਪੂਰੀ ਤਰ੍ਹਾਂ ਖਤਮ

Friday, Oct 06, 2023 - 09:01 PM (IST)

ਜੈਤੋ (ਰਘੁਨੰਦਨ ਪਰਾਸ਼ਰ) : ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਖੇ ਖੱਬੇ ਪੱਖੀ ਕੱਟੜਵਾਦ ਤੋਂ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਖੱਬੇ ਪੱਖੀ ਕੱਟੜਵਾਦ 'ਤੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ 'ਚ ਕੇਂਦਰੀ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੇ ਡਾਇਰੈਕਟਰ ਜਨਰਲ, ਕੇਂਦਰ ਸਰਕਾਰ ਦੇ ਸਕੱਤਰ, ਰਾਜਾਂ ਦੇ ਮੁੱਖ ਸਕੱਤਰ, ਪੁਲਸ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਸਿੱਕਮ 'ਚ ਹੜ੍ਹ ਕਾਰਨ ਹੁਣ ਤੱਕ ਫ਼ੌਜ ਦੇ 7 ਜਵਾਨਾਂ ਸਮੇਤ 40 ਲੋਕਾਂ ਦੀ ਮੌਤ, ਤੀਸਤਾ ਨਦੀ 'ਚੋਂ ਮਿਲੀਆਂ 22 ਲਾਸ਼ਾਂ

ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਕੁਝ ਸਾਲਾਂ 'ਚ ਖੱਬੇ ਪੱਖੀ ਕੱਟੜਵਾਦ ਨੂੰ ਨੱਥ ਪਾਉਣ ਵਿੱਚ ਚੰਗੀ ਸਫ਼ਲਤਾ ਹਾਸਲ ਕੀਤੀ ਗਈ ਹੈ ਅਤੇ ਹੁਣ ਇਹ ਲੜਾਈ ਨਿਰਣਾਇਕ ਪੜਾਅ 'ਚ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿੜ੍ਹ ਸੰਕਲਪ ਅਤੇ ਖੱਬੇ ਪੱਖੀ ਕੱਟੜਵਾਦ ਤੋਂ ਪ੍ਰਭਾਵਿਤ ਸਾਰੇ ਰਾਜਾਂ ਦੇ ਸਹਿਯੋਗ ਨਾਲ 2022 ਅਤੇ 2023 'ਚ ਇਸ ਸਮੱਸਿਆ ਵਿਰੁੱਧ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਗਈਆਂ ਹਨ। ਇਹ ਸਾਲ ਅਗਲੇ 2 ਸਾਲਾਂ 'ਚ ਖੱਬੇ ਪੱਖੀ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਸੰਕਲਪ ਦਾ ਸਾਲ ਹੈ। ਸ਼ਾਹ ਨੇ ਕਿਹਾ ਕਿ 2019 ਤੋਂ ਹੁਣ ਤੱਕ ਵੈਕਿਊਮ ਖੇਤਰ ਸੁੰਗੜ ਰਿਹਾ ਹੈ, ਅਸੀਂ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੇ 195 ਨਵੇਂ ਕੈਂਪ ਸਥਾਪਤ ਕੀਤੇ ਹਨ, ਇਸ ਦੇ ਨਾਲ ਹੀ 44 ਨਵੇਂ ਕੈਂਪ ਸਥਾਪਤ ਕੀਤੇ ਜਾਣਗੇ।

ਇਹ ਵੀ ਪੜ੍ਹੋ : ਮੈਡੀਕਲ ਅਫ਼ਸਰ ਤੇ ਵਾਰਡ ਅਟੈਂਡੈਂਟ 10,000 ਰੁਪਏ ਰਿਸ਼ਵਤ ਲੈਂਦੇ ਕਾਬੂ, ਵਿਜੀਲੈਂਸ ਨੇ ਰੰਗੇ ਹੱਥੀਂ ਦਬੋਚੇ

ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੱਬੇ ਪੱਖੀ ਅੱਤਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵਿਕਾਸ ਨੂੰ ਤੇਜ਼ ਕਰਨ ਲਈ ਐੱਸਸੀਏ ਸਕੀਮ ਤਹਿਤ 14,000 ਤੋਂ ਵੱਧ ਪ੍ਰਾਜੈਕਟ ਲਾਂਚ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ 'ਚੋਂ 80% ਤੋਂ ਵੱਧ ਮੁਕੰਮਲ ਹੋ ਚੁੱਕੇ ਹਨ ਅਤੇ ਖੱਬੇ ਪੱਖੀ ਅੱਤਵਾਦ ਤੋਂ ਪ੍ਰਭਾਵਿਤ ਰਾਜਾਂ ਨੂੰ ਇਸ ਸਕੀਮ ਤਹਿਤ 3296 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਲ੍ਹੇਦਾਰ ਥਾਣਿਆਂ ਦੇ ਨਿਰਮਾਣ, ਰਾਜ ਦੀਆਂ ਖੁਫੀਆ ਸ਼ਾਖਾਵਾਂ ਅਤੇ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਰਾਜਾਂ ਦੇ ਵਿਸ਼ੇਸ਼ ਬਲਾਂ ਦੀ ਮਜ਼ਬੂਤੀ ਲਈ 992 ਕਰੋੜ ਰੁਪਏ ਦੇ ਵਿਸ਼ੇਸ਼ ਬੁਨਿਆਦੀ ਢਾਂਚਾ ਯੋਜਨਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸ਼ਾਹ ਨੇ ਕਿਹਾ ਕਿ 9 ਸਾਲਾਂ 'ਚ ਮੋਦੀ ਸਰਕਾਰ ਨੇ ਸੁਰੱਖਿਆ ਸਬੰਧੀ ਖਰਚੇ ਪਹਿਲਾਂ ਨਾਲੋਂ ਲਗਭਗ ਦੁੱਗਣੇ ਵਧਾ ਦਿੱਤੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News