ਅਮਰਨਾਥ ਯਾਤਰਾ : ਤੀਰਥ ਯਾਤਰੀਆਂ ਦੀ ਮਦਦ ਲਈ J&K ਰਾਜਮਾਰਗ ''ਤੇ ਬਚਾਅ ਦਲ ਕੀਤੇ ਜਾਣਗੇ ਤਾਇਨਾਤ

06/06/2022 1:57:27 PM

ਜੰਮੂ (ਭਾਸ਼ਾ)- ਆਉਣ ਵਾਲੀ ਅਮਰਨਾਥ ਯਾਤਰਾ ਦੌਰਾਨ ਤੀਰਥ ਯਾਤਰੀਆਂ ਦੀ ਮਦਦ ਲਈ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਬਚਾਅ ਦਲ ਤਾਇਨਾਤ ਕੀਤੇ ਜਾਣਗੇ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਮਬਨ ਦੀ ਪੁਲਸ ਸੁਪਰਡੈਂਟ ਮੋਹਿਤਾ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ ਇਕ ਸੁਰੱਖਿਆ ਸਮੀਖਿਆ ਬੈਠਕ 'ਚ ਰਾਜਮਾਰਗ 'ਤੇ, ਖ਼ਾਸ ਕਰ ਕੇ ਫਿਸਲਣ ਵਾਲੇ ਇਲਾਕਿਆਂ 'ਚ ਬਚਾਅ ਦਲ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਲੋੜੀਂਦੀ ਕਿਰਤ ਫ਼ੋਰਸ ਪਹਿਲਾਂ ਤੋਂ ਤਾਇਨਾਤ ਕੀਤੇ ਜਾਵੇਗੀ ਤਾਂ ਕਿ ਆਧਾਰ ਕੰਪਲੈਕਸਾਂ ਅਤੇ ਯਾਤਰਾ ਮਾਰਗ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਕੁੱਲ 43 ਦਿਨਾਂ ਤੱਕ ਚਲਣ ਵਾਲੀ ਅਮਰਨਾਥ ਯਾਤਰਾ 2 ਮਾਰਗਾਂ (ਦੱਖਣੀ ਕਸ਼ਮੀਰ 'ਚ ਪਹਿਲਗਾਮ ਦੇ ਨੁਨਵਾਨ 'ਚ ਰਵਾਇਤੀ 48 ਕਿਲੋਮੀਟਰ ਦਾ ਮਾਰਗ ਅਤੇ ਮੱਧ ਕਸ਼ਮੀਰ 'ਚ ਗਾਂਦੇਰਬਲ ਦੇ ਬਾਲਟਾਲ 'ਚ 14 ਕਿਲੋਮੀਟਰ ਦਾ ਮਾਰਗ) ਤੋਂ 30 ਜੂਨ ਨੂੰ ਸ਼ੁਰੂ ਹੋਵੇਗੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ 2 ਸਾਲ ਤੱਕ ਅਮਰਨਾਥ ਯਾਤਰਾ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਸ਼ਰਮਾ ਦੇ ਅਧਿਕਾਰੀਆਂ ਨੂੰ ਸੁਰੱਖਿਆ ਵਿਵਸਥਾ ਤੰਦਰੁਸਤ ਰੱਖਦੇ ਹੋਏ ਸੰਵੇਦਨਸ਼ੀਲ ਸਥਾਨਾਂ ਅਤੇ ਆਧਾਰ ਕੰਪਲੈਕਸਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਫ਼ੌਜ, ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸਾਂ, ਪੁਲਸ ਅਤੇ ਨਾਗਰਿਕ ਪ੍ਰਸ਼ਾਸਨ ਦਰਮਿਆਨ ਤਾਲਮੇਲ ਤੰਤਰ ਅਤੇ ਸੰਚਾਰ ਪ੍ਰਣਾਲੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ।


DIsha

Content Editor

Related News