ਜ਼ਮੀਨ ਖਿਸਕਣ ਕਾਰਨ ਫਸੇ 63 ਲੋਕਾਂ ਨੂੰ ਹਵਾਈ ਫੌਜ ਨੇ ਕੀਤਾ ਏਅਰਲਿਫਟ, 64 ਹੋਰਾਂ ਨੂੰ ਮਦਦ ਦੀ ਉਡੀਕ

Thursday, Jun 05, 2025 - 10:57 PM (IST)

ਜ਼ਮੀਨ ਖਿਸਕਣ ਕਾਰਨ ਫਸੇ 63 ਲੋਕਾਂ ਨੂੰ ਹਵਾਈ ਫੌਜ ਨੇ ਕੀਤਾ ਏਅਰਲਿਫਟ, 64 ਹੋਰਾਂ ਨੂੰ ਮਦਦ ਦੀ ਉਡੀਕ

ਗੰਗਟੋਕ, (ਭਾਸ਼ਾ)- ਉੱਤਰੀ ਸਿੱਕਮ ਦੇ ਚਾਟੇਨ ਵਿਚ ਫਸੇ ਕੁੱਲ 63 ਲੋਕਾਂ ਨੂੰ ਵੀਰਵਾਰ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਸੁਰੱਖਿਅਤ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਹਫ਼ਤੇ ਦੇ ਸ਼ੁਰੂ ਵਿਚ ਇਸ ਇਲਾਕੇ ’ਚ ਜ਼ਮੀਨ ਖਿਸਕਣ ਕਾਰਨ ਇਹ ਲੋਕ ਉਥੇ ਫਸੇ ਹੋਏ ਸਨ। ਫੌਜ ਅਤੇ ਸਥਾਨਕ ਪ੍ਰਸ਼ਾਸਨ ਨੇ ਬਚਾਅ ਕਾਰਜ ਜਾਰੀ ਰੱਖੇ ਹੋਏ ਹਨ ਕਿਉਂਕਿ 64 ਹੋਰ ਸੈਲਾਨੀ ਅਜੇ ਵੀ ਚਾਟੇਨ ਵਿਚ ਮਦਦ ਦੀ ਉਡੀਕ ਕਰ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਦਿਨ ਵੇਲੇ ਖਰਾਬ ਮੌਸਮ ਅਤੇ ਚੁਣੌਤੀਪੂਰਨ ਇਲਾਕਾ ਹੋਣ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਹੈ। ਮੰਗਨ ਜ਼ਿਲੇ ਦੇ ਇਕ ਛੋਟੇ ਜਿਹੇ ਕਸਬੇ ਲਾਚੇਨ ਦੇ ਨੇੜੇ ਸਥਿਤ ਚਾਟੇਨ ਦਾ ਇਸਤੇਮਾਲ ਯਾਤਰੀ ਗੁਰੂਡਾਂਗਮਾਰ ਝੀਲ ਤੱਕ ਪਹੁੰਚਣ ਲਈ ਵਰਤਿਆ ਜਾਂਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਚਾਟੇਨ ਤੋਂ 39 ਲੋਕਾਂ ਨੂੰ ਪਾਕਯੋਂਗ ਹਵਾਈ ਅੱਡੇ ਤੱਕ ਪਹੁੰਚਾਉਣ ਲਈ 2 ਐੱਮ. ਆਈ.-17 ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ 4 ਹੋਰਾਂ ਨੂੰ ਚੀਤਾ ਹੈਲੀਕਾਪਟਰ ਦੀ ਵਰਤੋਂ ਕਰ ਕੇ ਕੱਢਿਆ ਗਿਆ ਜਦੋਂ ਕਿ ਇਕ ਹੋਰ ਐੱਮ. ਆਈ-17 ਹੈਲੀਕਾਪਟਰ, ਜੋ ਗੁਆਂਢੀ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਸਿੱਧਾ ਚਾਟੇਨ ਜਾ ਰਿਹਾ ਸੀ, ਨੇ 20 ਯਾਤਰੀਆਂ ਨੂੰ ਏਅਰਲਿਫਟ ਕੀਤਾ।


author

Rakesh

Content Editor

Related News