ਗਣਤੰਤਰ ਦਿਵਸ ''ਤੇ ਭਾਰਤੀ ਫ਼ੌਜ ਦਿਖਾਏਗੀ ਤਾਕਤ, ਇਨ੍ਹਾਂ ਹਥਿਆਰਾਂ ਦਾ ਹੋਵੇਗਾ ਪ੍ਰਦਰਸ਼ਨ

Saturday, Jan 23, 2021 - 04:20 PM (IST)

ਨਵੀਂ ਦਿੱਲੀ- 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪਰੇਡ ਦੀ ਪੂਰੀ ਤਿਆਰੀ ਹੋ ਚੁਕੀ ਹੈ। ਰਾਜਪਥ 'ਤੇ ਸ਼ਨੀਵਾਰ ਨੂੰ ਹਥਿਆਰਬੰਦ ਫ਼ੋਰਸਾਂ ਨੇ ਫੁੱਲ ਡਰੈੱਸ ਰਿਹਰਸਲ ਕੀਤੀ। ਫੁੱਲ ਡਰੈੱਸ ਰਿਹਰਸਲ ਦਾ ਮਤਲਬ ਲਗਭਗ ਫਾਈਨਲ ਪ੍ਰੈਕਟਿਸ ਤਾਂਕਿ ਗਣਤੰਤਰ ਦਿਵਸ ਦੇ ਦਿਨ ਕੋਈ ਕਮੀ ਨਾ ਰਹਿ ਜਾਵੇ। ਇਸ ਰਿਹਰਸਲ ਦੌਰਾਨ ਪਿਨਾਕਾ ਮਲਟੀ-ਬੈਰਲ ਰਾਕੇਟ ਸਿਸਟਮ, ਬੀਐੱਮਪੀ-2, ਟੀ-90 ਭੀਸ਼ਮ ਟੈਂਕ, ਬਰਿੱਜ ਲੇਅਰ ਟੈਂਕ ਵੀ ਮੌਜੂਦ ਰਿਹਾ। ਇਸ ਦੇ ਨਾਲ ਹੀ ਬ੍ਰਹਿਮੋਸ ਕਰੂਜ਼ ਮਿਜ਼ਾਈਲ, ਇਲੈਕਟ੍ਰਾਨਿਕ ਵਾਰਫਅਰ ਇਕਵਿਪਮੈਂਟ ਸਿਸਟਮ ਸਮਵਿਜੇ ਨੇ ਵੀ ਇਸ ਰਿਹਰਸਲ 'ਚ ਹਿੱਸਾ ਲਿਆ।

PunjabKesariਇਹ ਵੀ ਪੜ੍ਹੋ : ਗਣਤੰਤਰ ਦਿਵਸ: ‘ਫੁਲ ਡ੍ਰੈੱਸ ਰਿਹਰਸਲ’ ਲਈ ਦਿੱਲੀ ਪੁਲਸ ਨੇ ਬਦਲੇ ਕਈ ਰੂਟ

ਉੱਥੇ ਹੀ ਭਾਰਤੀ ਫ਼ੌਜ ਵਲੋਂ ਅਪਗ੍ਰੇਡੇਡ ਸਿਲਕਾ ਏਅਰ ਡਿਫੈਂਸ ਸਿਸਟਮ ਵੀ ਇਸ ਰਿਹਰਸਲ 'ਚ ਸ਼ਾਮਲ ਰਿਹਾ। ਹਵਾਈ ਫ਼ੌਜ ਵਲੋਂ ਗਣਤੰਤਰ ਦਿਵਸ ਦੀ ਰਿਹਰਸਲ ਮੌਕੇ ਰਾਫ਼ੇਲ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਵਾਰ ਗਣਤੰਤਰ ਦਿਵਸ ਰਾਜਪਥ 'ਤੇ ਰਾਮ ਮੰਦਰ ਸਮੇਤ ਕਈ ਹੋਰ ਝਾਂਕੀਆਂ ਵੀ ਨਜ਼ਰ ਆਉਣਗੀਆਂ।

PunjabKesari

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News