ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ''ਚ ਹਾਈ ਅਲਰਟ: ਅੱਤਵਾਦੀ ਸੰਗਠਨਾਂ ਵਲੋਂ ਹਮਲੇ ਦਾ ਖ਼ਦਸ਼ਾ

Saturday, Jan 17, 2026 - 02:49 PM (IST)

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ''ਚ ਹਾਈ ਅਲਰਟ: ਅੱਤਵਾਦੀ ਸੰਗਠਨਾਂ ਵਲੋਂ ਹਮਲੇ ਦਾ ਖ਼ਦਸ਼ਾ

ਨਵੀਂ ਦਿੱਲੀ- 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਖੁਫੀਆ ਏਜੰਸੀਆਂ ਨੇ ਵੱਡਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ, ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਅਤੇ ਬੰਗਲਾਦੇਸ਼ ਸਥਿਤ ਅੱਤਵਾਦੀ ਸਮੂਹ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਗੈਂਗਸਟਰਾਂ ਨਾਲ ਸਥਾਪਤ ਕਰ ਰਹੇ ਸੰਪਰਕ

ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਖਾਲਿਸਤਾਨੀ ਅਤੇ ਕੱਟੜਪੰਥੀ ਹੈਂਡਲਰ ਪੰਜਾਬ ਦੇ ਗੈਂਗਸਟਰਾਂ ਨੂੰ ਆਪਣੇ ਟਾਰਗੇਟ ਪੂਰੇ ਕਰਨ ਲਈ ਵਰਤ ਰਹੇ ਹਨ। ਇਹ ਗੈਂਗਸਟਰ, ਜੋ ਹਰਿਆਣਾ, ਦਿੱਲੀ-ਐੱਨ.ਸੀ.ਆਰ., ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਸਰਗਰਮ ਹਨ, ਹੌਲੀ-ਹੌਲੀ ਖਾਲਿਸਤਾਨੀ ਅੱਤਵਾਦੀ ਤੱਤਾਂ ਨਾਲ ਸੰਪਰਕ ਸਥਾਪਤ ਕਰ ਰਹੇ ਹਨ। ਇਸ ਪਿੱਛੇ ਮੁੱਖ ਮਕਸਦ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਭੰਗ ਕਰਨਾ ਅਤੇ ਅਸ਼ਾਂਤੀ ਫੈਲਾਉਣਾ ਦੱਸਿਆ ਜਾ ਰਿਹਾ ਹੈ।

ਸੁਰੱਖਿਆ ਏਜੰਸੀਆਂ ਵੱਲੋਂ ਮੌਕ ਡਰਿੱਲ ਅਤੇ ਸਖ਼ਤ ਨਿਗਰਾਨੀ 

ਇਸ ਖਤਰੇ ਨਾਲ ਨਜਿੱਠਣ ਲਈ ਦਿੱਲੀ ਪੁਲਸ ਨੇ ਵਿਆਪਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਨਵਰੀ 2026 ਦੇ ਪਹਿਲੇ ਪੰਦਰਵਾੜੇ ਦੌਰਾਨ ਉੱਤਰੀ ਜ਼ਿਲ੍ਹਾ ਪੁਲਸ ਨੇ ਲਾਲ ਕਿਲ੍ਹਾ, ਆਈ.ਐੱਸ.ਬੀ.ਟੀ. ਕਸ਼ਮੀਰੀ ਗੇਟ, ਚਾਂਦਨੀ ਚੌਕ, ਖਾਰੀ ਬਾਵਲੀ, ਸਦਰ ਬਾਜ਼ਾਰ ਅਤੇ ਮੈਟਰੋ ਸਟੇਸ਼ਨਾਂ ਵਰਗੇ ਭੀੜ-ਭੜੱਕੇ ਵਾਲੇ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਕਈ ਮੌਕ ਡਰਿੱਲਾਂ ਦਾ ਆਯੋਜਨ ਕੀਤਾ। ਇਨ੍ਹਾਂ ਅਭਿਆਸਾਂ ਦਾ ਮਕਸਦ ਵੱਖ-ਵੱਖ ਏਜੰਸੀਆਂ ਦੀ ਤਿਆਰੀ ਅਤੇ ਪ੍ਰਤੀਕਿਰਿਆ ਦੇ ਸਮੇਂ ਦੀ ਜਾਂਚ ਕਰਨਾ ਸੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ 'ਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News