ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ ਦੀ ਸੂਚਨਾ, ਅਲਰਟ ਜਾਰੀ

10/16/2019 8:32:43 PM

ਨਵੀਂ ਦਿੱਲੀ — ਪਾਕਿਸਤਾਨ ਤੋਂ ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲਣ 'ਤੇ ਜੰਮੂ-ਕਸ਼ਮੀਰ ਅਤੇ ਪੰਜਾਬ 'ਚ 'ਆਰੈਂਜ ਅਲਰਟ' ਜਾਰੀ ਕੀਤਾ ਗਿਆ ਹੈ। ਅੱਤਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਫੌਜ ਦੇ ਕੈਂਪਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਪਿਛਲੇ ਮਹੀਨੇ ਵੀ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰਾਂ ਦੇ ਘੁਸਪੈਠ ਦੀ ਖੁਫੀਆ ਸੂਚਨਾ 'ਤੇ ਅਲਰਟ ਜਾਰੀ ਕੀਤਾ ਗਿਆ ਹੈ।

ਬੁੱਧਵਾਰ ਦੀ ਸਵੇਰ ਜਾਰੀ ਖੁਫੀਆ ਸੂਚਨਾ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਅੱਤਵਾਦੀਆਂ ਦਾ ਇਕ ਸਮੂਹ ਭਾਰਤੀ ਸਰਹੱਦ 'ਚ ਵੜ੍ਹਿਆ ਹੈ। ਇਸ ਸੂਚਨਾ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਠਾਨਕੋਟ ਸਮੇਤ ਆਪਣੇ ਏਅਰਬੇਸਾਂ ਨੂੰ ਅਲਰਟ 'ਤੇ ਰੱਖਿਆ ਹੈ।

ਰੱਖਿਆ ਬੇਸਾਂ ਨੂੰ ਸੁਰੱਖਿਅਤ ਰੱਖਣ ਲਈ ਫੌਜ ਬਲ ਇਹਤਿਆਤੀ ਕਦਮ ਚੁੱਕ ਰਹੇ ਹਨ। ਪਿਛਲੇ ਮਹੀਨੇ ਫੌਜ ਤੇ ਏਅਰਫੋਰਸ ਦੇ ਸਾਰੇ ਬੇਸ 'ਤੇ ਜੋ ਅਲਰਟ ਐਲਾਨੇ ਗਏ ਸਨ, ਕੁਝ ਦਿਨਾਂ 'ਚ ਖਤਰਾ ਟਲਣ ਤੋਂ ਬਾਅਦ ਵਾਪਸ ਲੈ ਲਏ ਗਏ ਸਨ। ਇਕ ਵਾਰ ਫਿਰ ਖੁਫੀਆ ਸੂਚਨਾ 'ਤੇ ਅਲਰਟ ਜਾਰੀ ਕੀਤਾ ਗਿਆ ਹੈ।


Inder Prajapati

Content Editor

Related News