ਸਾਨੀਆ ਮਿਰਜ਼ਾ ਨੂੰ ਹਟਾ ਕੇ ਸਿੰਧੂ ਨੂੰ ਬਣਾਇਆ ਜਾਵੇ ਸੂਬੇ ਦਾ ਬ੍ਰਾਂਡ ਅੰਬੈਸਡਰ : ਰਾਜਾ ਸਿੰਘ
Sunday, Aug 08, 2021 - 09:29 PM (IST)
ਹੈਦਰਾਬਾਦ - ਹੈਦਰਾਬਾਦ ਦੇ ਗੋਸ਼ਾਮਹਲ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਵਿਧਾਇਕ ਰਾਜਾ ਸਿੰਘ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਤੰਦਰਸ਼ੇਖਰ ਰਾਵ ਨੂੰ ਫਿਰ ਇਕ ਵਾਰ ਸਾਨੀਆ ਮਿਰਜ਼ਾ ਨੂੰ ਸੂਬੇ ਦੇ ਬ੍ਰਾਂਡ ਅੰਬੈਸਡਰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕਿਉਂਕਿ ਉਹ 'ਪਾਕਿਸਤਾਨ ਦੀ ਨੂੰਹ' ਹੈ। ਰਾਜਾ ਸਿੰਘ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਆਰ. ਨੂੰ ਅਪੀਲ ਕੀਤੀ ਹੈ ਕਿ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦੇ ਬ੍ਰਾਂਡ ਅੰਬੈਸਡਰ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਪੀ. ਵੀ. ਸਿੰਧੂ ਨੂੰ ਬ੍ਰਾਂਡ ਅੰਬੈਸਡਰ ਬਣਾ ਦਿੱਤਾ ਜਾਵੇ। ਜੋ ਸਥਾਨਕ ਖਿਡਾਰੀ ਵੀ ਹੈ ਅਤੇ ਲਗਾਤਾਰ ਦੋ ਓਲੰਪਿਕ ਵਿਚ 2 ਤਮਗੇ ਜਿੱਤ ਚੁੱਕੀ ਹੈ।
ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ
ਇਸ ਤੋਂ ਪਹਿਲਾਂ ਵੀ ਰਾਜਾ ਸਿੰਘ ਨੇ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦੇ ਬ੍ਰਾਂਡ ਅੰਬੈਸਡਰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਸਾਨੀਆ ਮਿਰਜ਼ਾ ਭਾਰਤ ਦੇ ਲਈ ਟੈਨਿਸ ਖੇਡਦੀ ਹੈ ਅਤੇ ਉਨ੍ਹਾਂ ਨੇ ਪੂਰੀ ਦੁਨੀਆ ਵਿਚ ਆਪਣੇ ਦੇਸ਼ ਦਾ ਤਿਰੰਗਾ ਲਹਿਰਾਇਆ ਹੈ ਪਰ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਨ 'ਤੇ ਉਨ੍ਹਾਂ ਨੂੰ ਕਈ ਵਾਰ ਅਸਾਧਾਰਣ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵ ਨੇ ਜੁਲਾਈ 2014 ਵਿਚ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਸੀ। ਭਾਜਪਾ ਸ਼ੁਰੂ ਤੋਂ ਹੀ ਬ੍ਰਾਂਡ ਅੰਬੈਸਡਰ ਦੇ ਰੂਪ ਵਿਚ ਸਾਨੀਆ ਦੀ ਨਿਯੁਕਤੀ ਦਾ ਵਿਰੋਧ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।