ਬਰਫਬਾਰੀ ਨਾਲ ਟੁੱਟ ਰਹੀ ਫੇਂਸਿੰਗ, ਫਾਈਰਿੰਗ ਦੇ ਡਰ ਹੇਠ ਰਿਪੇਅਰਿੰਗ
Thursday, Dec 28, 2017 - 06:13 PM (IST)
ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਐੈੱਲ. ਓ. ਸੀ. 'ਤੇ ਕਈ ਇਲਾਕਿਆਂ 'ਚ ਲੱਗੀ ਫੇਂਸਿੰਗ ਇਸ ਸਮੇਂ ਜ਼ਬਰਦਸਤ ਬਰਫਬਾਰੀ ਤੋਂ ਘੇਰ ਚੁੱਕੀ ਹੈ। ਬਰਫਬਾਰੀ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਇਸ 'ਚ ਫੇਂਸਿੰਗ ਨੂੰ ਵੀ ਨੁਕਸਾਨ ਪਹੁੰਚਣ ਲੱਗਿਆ ਹੈ। ਜਿਸ ਦੀ ਰਿਪੇਅਰਿੰਗ ਦੀ ਜਿੰਮੇਵਾਰੀ ਵੈਸਟਰਨ ਕਮਾਂਡ ਦੀ ਇਕ ਸਪੈਸ਼ਲ ਵਿੰਗ ਟੀ. ਏ. ਇੰਜੀਨੀਅਰਿੰਗ ਨੂੰ ਦਿੱਤੀ ਗਈ ਹੈ। ਹਾਲਾਂਕਿ, ਫੌਜ ਦੀ ਇਸ ਸਪੈਸ਼ਲ ਵਿੰਗ ਨੇ ਕਮਰ ਕੱਸ ਲਈ ਹੈ ਪਰ ਇਸ ਰਿਪੇਅਰਿੰਗ ਦੌਰਾਨ ਭਾਰਤੀ ਜਵਾਨਾਂ ਨੂੰ ਨਾ ਕੇਵਲ ਮੌਸਮ, ਬਲਕਿ ਪਾਕਿਸਤਾਨ ਫੌਜ ਦੀ ਫਾਈਰਿੰਗ ਦਾ ਸਾਹਮਣਾ ਕਰਨਾ ਪਿਆ ਹੈ।
ਐੈੱਲ. ਓ. ਸੀ. 'ਤੇ ਜ਼ਿਆਦਾ ਬਰਫ ਕਰਕੇ ਕਈ ਜਗ੍ਹਾਂ ਤੋਂ ਕਈ ਵਾਰ ਫੇਂਸਿੰਗ ਵੱਖ-ਵੱਖ ਜਗ੍ਹਾ ਤੋਂ ਟੁੱਟਣ ਲੱਗਦੀ ਹੈ। ਕਈ ਜਗ੍ਹਾ ਤਾਂ ਬਰਫ ਫੇਂਸਿੰਗ ਤੋਂ ਵੀ ਉਪਰ ਪਹੁੰਚ ਜਾਂਦੀ ਹੈ ਅਤੇ ਜਿਸ ਕਰਕੇ ਬਰਫ ਖਿਸਕਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਸ ਨਾਲ ਫੇਂਸਿੰਗ ਵੀ ਵਹਿ ਜਾਂਦੀ ਹੈ। ਇਸ ਤੋਂ ਬਾਅਦ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸ ਸਥਿਤੀ 'ਚ ਭਾਰਤੀ ਫੌਜ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਫੇਂਸਿੰਗ ਦੀ ਮੁਰੰਮਤ ਕੀਤੀ ਜਾਵੇ। ਫੌਜ ਦੇ ਇਕ ਆਲਾ ਅਫਸਰ ਨੇ ਦੱਸਿਆ ਕਿ ਇਹ ਕੰਮ ਪਾਕਿਸਤਾਨ ਦੀਆਂ ਕਰਤੂਤਾਂ ਦੀ ਵਜ੍ਹਾ ਨਾਲ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ ਕਿਉਂਕਿ ਰਿਪੇਅਰਿੰਗ ਦੌਰਾਨ ਬਾਰਡਰ ਪਾਰ ਪਾਕਿਸਤਾਨ ਚੌਂਕੀਆਂ ਵੱਲੋਂ ਲਗਾਤਾਰ ਫਾਈਰਿੰਗ ਅਤੇ ਸ਼ੈਲਿੰਗ ਹੋ ਰਹੀ ਹੈ। ਇਸ ਸਥਿਤੀ 'ਚ ਰਿਪੇਅਰਿੰਗ ਦਾ ਕੰਮ 'ਚ ਵਾਰ-ਵਾਰ ਰੁਕਾਵਟ ਆ ਰਹੀ ਹੈ। ਦਰਅਸਲ, ਇਹ ਫਾਈਰਿੰਗ ਕੰਮ 'ਚ ਰੁਕਾਵਟ ਪਾਉਣ ਲਈ ਕੀਤੀ ਜਾਂਦੀ ਹੈ, ਤਾਂ ਕਿ ਘੁਸਪੈਠੀਆਂ ਦੀ ਮਦਦ ਕੀਤੀ ਜਾ ਸਕੇ।
ਵੈਸਟਰਨ ਕਮਾਂਡ ਦੀ ਸਪੈਸ਼ਲ ਵਿੰਗ ਨੇ ਸੰਭਾਲੀ ਜਿੰਮੇਵਾਰੀ
ਇਸ ਖਤਰੇ ਦਾ ਸਾਹਮਣਾ ਕਰਦੇ ਹੋਏ ਸਪੈਸ਼ਲ ਵਿੰਗ ਟੀਏ ਇੰਜੀਨੀਅਰਿੰਗ ਦੇ ਜਵਾਨ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ। ਅਫਸਰ ਅਨੁਸਾਰ ਐੈੱਲ. ਓ. ਸੀ. 'ਤੇ ਜ਼ਿਆਦਾ ਬਰਫਬਾਰੀ ਦੀ ਵਜ੍ਹਾ ਨਾਲ ਇਸ ਸਮੇਂ ਬਾਰਡਰ ਦੀ ਨਿਗਰਾਨੀ ਕਰਨਾ ਵੱਡੀ ਚੁਣੌਤੀ ਬਣੀ ਹੋਈ ਹੈ, ਜੇਕਰ ਭਾਰਤੀ ਜਵਾਨ ਤਮਾਮ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਬਾਰਡਰ ਦੀ ਰੱਖਿਆ ਕਰ ਰਹੇ ਹਨ। ਅਫ਼ਸਰ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਕੋਈ ਪਹਿਲੀ ਵਾਰ ਨਹੀਂ ਆਇਆ ਹੈ, ਫੌਜ ਨੂੰ ਹਰ ਸਾਲ ਇਨ੍ਹਾਂ ਖ਼ਤਰਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
