ਸਕੂਲਾਂ ਨੂੰ ਛੇਤੀ ਕਿਵੇਂ ਖੋਲਿ੍ਹਆ ਜਾਵੇ, ਇਸ ’ਤੇ ਕਰ ਰਹੇ ਹਾਂ ਵਿਚਾਰ: ਸਿਸੋਦੀਆ

01/06/2021 5:42:14 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਸਰਕਾਰ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਮੁੜ ਤੋਂ ਸਕੂਲਾਂ ਨੂੰ ਛੇਤੀ ਕਿਵੇਂ ਖੋਲਿ੍ਹਆ ਜਾਵੇ। ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਇਸ ਗੱਲ ’ਤੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਦਿੱਲੀ ’ਚ ਮੁੜ ਤੋਂ ਸਕੂਲਾਂ ਨੂੰ ਛੇਤੀ ਕਿਵੇਂ ਖੋਲਿ੍ਹਆ ਜਾ ਸਕਦਾ ਹੈ, ਖ਼ਾਸ ਕਰ ਕੇ ਬੋਰਡ ਦੀਆਂ ਜਮਾਤਾਂ ਲਈ ਕਿਉਂਕਿ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਗਿਆ ਹੈ। 

ਸਿਸੋਦੀਆ ਨੇ ਕਿਹਾ ਕਿ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਸਾਡੀ ਭਵਿੱਖ ਦੀ ਰਣਨੀਤੀ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਵਰਕਰਾਂ ਦੇ ਟੀਕਾਕਰਨ ਮਗਰੋਂ ਕੋਵਿਡ-19 ਟੀਕਾ ਆਮ ਲੋਕਾਂ ਲਈ ਕਿੰਨਾ ਛੇਤੀ ਉਪਲੱਬਧ ਹੋ ਸਕਦਾ ਹੈ। ਰਾਸ਼ਟਰੀ ਰਾਜਧਾਨੀ ਵਿਚ ਸਕੂਲ ਪਿਛਲੇ ਸਾਲ ਮਾਰਚ ਤੋਂ ਹੀ ਕੋਰੋਨਾ ਵਾਇਰਸ ਲਾਗ ਕਾਰਨ ਬੰਦ ਹਨ। ਕੁਝ ਸੂਬਿਆਂ ਵਿਚ ਅੰਸ਼ਿਕ ਰੂਪ ਨਾਲ ਸਕੂਲ ਮੁੜ ਤੋਂ ਖੁੱਲ੍ਹੇ ਹਨ ਪਰ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੋਈ ਟੀਕਾ ਉਪਲੱਬਧ ਨਹੀਂ ਹੋਵੇਗਾ, ਉਦੋਂ ਤੱਕ ਸਕੂਲ ਨਹੀਂ ਖੁੱਲ੍ਹਣਗੇ। ਸਿਸੋਦੀਆ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਕੋਵਿਡ-19 ਤੋਂ ਬਾਅਦ ਦੁਨੀਆ ਵਿਚ ਸਿੱਖਿਆ ਵਿਸ਼ੇ ’ਤੇ 11 ਤੋਂ 17 ਜਨਵਰੀ ਦਰਮਿਆਨ ਕੌਮਾਂਤਰੀ ਸਿੱਖਿਆ ਸੰਮੇਲਨ ਆਯੋਜਿਤ ਕਰੇਗੀ।


Tanu

Content Editor

Related News