ਯੂ. ਪੀ. ਪੁਲਸ ਭਰਤੀ ਪੇਪਰ ਲੀਕ ਮਾਮਲਾ: ਭਰਤੀ ਬੋਰਡ ਦੀ ਪ੍ਰਧਾਨ ਰੇਣੂਕਾ ਮਿਸ਼ਰਾ ਨੂੰ ਹਟਾਇਆ ਗਿਆ

Tuesday, Mar 05, 2024 - 12:46 PM (IST)

ਯੂ. ਪੀ. ਪੁਲਸ ਭਰਤੀ ਪੇਪਰ ਲੀਕ ਮਾਮਲਾ: ਭਰਤੀ ਬੋਰਡ ਦੀ ਪ੍ਰਧਾਨ ਰੇਣੂਕਾ ਮਿਸ਼ਰਾ ਨੂੰ ਹਟਾਇਆ ਗਿਆ

ਲਖਨਊ- ਉੱਤਰ ਪ੍ਰਦੇਸ਼ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਅਤੇ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ ਦੀ ਚੇਅਰਪਰਸਨ ਰੇਣੂਕਾ ਮਿਸ਼ਰਾ ਨੂੰ ਹਟਾ ਦਿੱਤਾ। ਸਰਕਾਰ ਨੇ 14 ਜੂਨ, 2023 ਨੂੰ 1990 ਬੈਚ ਦੀ ਭਾਰਤੀ ਪੁਲਸ ਸੇਵਾ (IPS) ਅਧਿਕਾਰੀ ਰੇਣੂਕਾ ਮਿਸ਼ਰਾ ਨੂੰ ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ ਦੇ ਡਾਇਰੈਕਟਰ ਜਨਰਲ ਅਤੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਸੀ।

ਇਹ ਵੀ ਪੜ੍ਹੋ-  ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਮਹਿੰਦਰ ਗੁਪਤਾ ਦਾ ਗੋਲੀ ਮਾਰ ਕੇ ਕਤਲ

ਅਧਿਕਾਰੀਆਂ ਨੇ ਦੱਸਿਆ ਕਿ 1991 ਬੈਚ ਦੇ IPS ਅਧਿਕਾਰੀ ਵਿਜੀਲੈਂਸ ਡਾਇਰੈਕਟਰ ਰਾਜੀਵ ਕ੍ਰਿਸ਼ਨ ਨੂੰ ਬੋਰਡ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਸੂਬਾ ਸਰਕਾਰ ਨੇ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਪੁਲਸ ਰਿਜ਼ਰਵ ਭਰਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ ਅਤੇ 6 ਮਹੀਨਿਆਂ ਦੇ ਅੰਦਰ ਮੁੜ ਪ੍ਰੀਖਿਆ ਦਾ ਆਦੇਸ਼ ਦਿੱਤਾ ਸੀ। ਸੂਬਾ ਸਰਕਾਰ ਨੇ ਉੱਤਰ ਪ੍ਰਦੇਸ਼ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (STF) ਤੋਂ ਦੋਸ਼ਾਂ ਦੀ ਜਾਂਚ ਕਰਵਾਉਣ ਦਾ ਵੀ ਐਲਾਨ ਕੀਤਾ ਸੀ। ਇਸ ਸਾਲ 17 ਅਤੇ 18 ਫਰਵਰੀ ਨੂੰ ਹੋਈ ਪ੍ਰੀਖਿਆ ਵਿਚ ਸੂਬੇ ਭਰ 'ਚ 48 ਲੱਖ ਤੋਂ ਵੱਧ ਉਮੀਦਵਾਰ ਬੈਠੇ ਸਨ।

ਇਹ ਵੀ ਪੜ੍ਹੋ-  ਕਣਕ ਦੇ ਖੇਤਾਂ 'ਚ ਡਿੱਗਿਆ ਆਰਮੀ ਦਾ ਜਹਾਜ਼, ਵਾਲ-ਵਾਲ ਬਚੇ ਦੋਵੇਂ ਪਾਇਲਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Tanu

Content Editor

Related News