500 ਤੇ 2000 ਦੇ ਨੋਟਾਂ ਤੋਂ ਹਟਾਈ ਜਾਵੇ ਮਹਾਤਮਾ ਗਾਂਧੀ ਦੀ ਤਸਵੀਰ, ਜਾਣੋ ਕਿਉਂ ਉੱਠੀ ਇਹ ਮੰਗ

Friday, Oct 08, 2021 - 12:21 PM (IST)

500 ਤੇ 2000 ਦੇ ਨੋਟਾਂ ਤੋਂ ਹਟਾਈ ਜਾਵੇ ਮਹਾਤਮਾ ਗਾਂਧੀ ਦੀ ਤਸਵੀਰ, ਜਾਣੋ ਕਿਉਂ ਉੱਠੀ ਇਹ ਮੰਗ

ਕੋਟਾ (ਭਾਸ਼ਾ)- ਕਾਂਗਰਸ ਦੇ ਇਕ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ 500 ਅਤੇ 2 ਹਜ਼ਾਰ ਰੁਪਏ ਦੇ ਨੋਟਾਂ ਤੋਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਹਟਾਉਣ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਇਨ੍ਹਾਂ ਦੀ ਵਰਤੋਂ ਭ੍ਰਿਸ਼ਟਾਚਾਰ ’ਚ ਹੋ ਰਹੀ ਹੈ। ਰਾਜਸਥਾਨ ’ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਰਾਜ ’ਚ ਸੱਤਾਧਾਰੀ ਦਲ ਦੇ ਵਿਧਾਇਕ ਭਰਤ ਸਿੰਘ ਕੁੰਦਨਪੁਰ ਨੇ ਕਿਹਾ ਕਿ ਜਨਵਰੀ 2019 ਤੋਂ ਲੈ ਕੇ 31 ਦਸੰਬਰ 2020 ਤੱਕ ਭ੍ਰਿਸ਼ਟਾਚਾਰ ਦੇ 616 ਮਾਮਲੇ ਦਰਜ ਕੀਤੇ ਗਏ, ਇਸ ਅਨੁਸਾਰ ਰੋਜ਼ਾਨਾ ਔਸਤਨ 2 ਮਾਮਲੇ ਦਰਜ ਕੀਤੇ ਗਏ। ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਨ ’ਤੇ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਨੇ ਨੋਟਾਂ ’ਤੇ ਛਪੀ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਹਟਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਲਖੀਮਪੁਰ ਮਾਮਲਾ: ਐਕਸ਼ਨ 'ਚ UP ਪੁਲਸ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਦੇ ਬਾਹਰ ਪੁਲਸ ਨੇ ਚਿਪਕਾਇਆ ਨੋਟਿਸ

ਸਾਂਗੋਡ ਤੋਂ ਵਿਧਾਇਕ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਸਿਰਫ਼ 5, 10, 20, 50, 100 ਅਤੇ 200 ਰੁਪਏ ਦੇ ਨੋਟਾਂ ’ਤੇ ਰਹਿਣ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਦਾ ਉਪਯੋਗ ਵੱਡੇ ਪੈਮਾਨੇ ’ਤੇ ਗਰੀਬ ਲੋਕ ਕਰਦੇ ਹਨ ਅਤੇ ਮਹਾਤਮਾ ਗਾਂਧੀ ਨੇ ਆਪਣੇ ਪੂਰੇ ਜੀਵਨ ਕਾਲ ’ਚ ਸਿਰਫ਼ ਗਰੀਬਾਂ ਲਈ ਕੰਮ ਕੀਤਾ ਹੈ। ਕੁੰਦਨਪੁਰ ਨੇ ਚਿੱਠੀ ’ਚ ਕਿਹਾ ਹੈ,‘‘ਮੇਰੀ ਸਲਾਹ ਹੈ ਕਿ 500 ਅਤੇ 2 ਹਜ਼ਾਰ ਰੁਪਏ ਦੇ ਨੋਟਾਂ ’ਤੇ ਸਿਰਫ਼ ਮਹਾਤਮਾ ਗਾਂਧੀ ਦੇ ਚਸ਼ਮਿਆਂ ਦੀ ਤਸਵੀਰ ਰੱਖੀ ਜਾ ਸਕਦੀ ਹੈ। ਇਸ ਦੀ ਜਗ੍ਹਾ ਅਸ਼ੋਕ ਚੱਕਰ ਦਾ ਵੀ ਵਰਤੋਂ ਕੀਤੀ ਜਾ ਸਕਦੀ ਹੈ।’’ ਕਾਂਗਰਸ ਵਿਧਾਇਕ ਨੇ ਕਿਹਾ ਕਿ ਪਿਛਲੇ ਸਾਢੇ 7 ਦਹਾਕਿਆਂ ’ਚ ਭ੍ਰਿਸ਼ਟਾਚਾਰ ਪੂਰੇ ਦੇਸ਼ ’ਚ ਫ਼ੈਲ ਗਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰਿੰਸੀਪਲ-ਅਧਿਆਪਕ ਨੂੰ ਮਾਰੀ ਗੋਲੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News