ਪੱਛਮੀ ਬੰਗਾਲ ''ਚ 1 ਜੂਨ ਤੋਂ ਖੁੱਲ੍ਹਣਗੇ ਮੰਦਰ, ਮਸਜਿਦ ਸਣੇ ਧਾਰਮਿਕ ਸਥਾਨ
Saturday, May 30, 2020 - 12:49 AM (IST)

ਕੋਲਕਾਤਾ(ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੂਬੇ ਵਿਚ 1 ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਜਾ ਰਹੀ ਹੈ। ਬੈਨਰਜੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮੰਦਰ ਅਤੇ ਮਸਜਿਦ ਖੋਲ੍ਹਣ ਦਾ ਮਤਲਬ ਇਹ ਨਹੀਂ ਹੈ ਕਿ ਉਥੇ ਭੀੜ ਇਕੱਠੀ ਕੀਤੀ ਜਾਵੇ। ਮੰਦਰ, ਮਸਜਿਦ, ਗੁਰਦੁਆਰਾ ਅਤੇ ਚਰਚ ਸਣੇ ਹੋਰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ, ਪਰ ਜ਼ਿਆਦਾਤਰ 10 ਲੋਕ ਹੀ ਧਾਰਮਿਕ ਸਥਾਨਾਂ ਵਿਚ ਇਕੱਠੇ ਹੋ ਸਕਣਗੇ।