ਇਸ ਸੂਬੇ ''ਚ ਨਹੀਂ ਮਿਲੀ ਰਾਹਤ, 30 ਜੂਨ ਤੱਕ ਬੰਦ ਰਹਿਣਗੇ ਧਾਰਮਿਕ ਸਥਾਨ ਤੇ ਰੈਸਟੋਰੈਂਟ

06/08/2020 3:19:02 PM

ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਵਿਚ ਸਾਰੇ ਧਾਰਮਿਕ ਸਥਾਨ, ਸ਼ਾਪਿੰਗ ਮਾਲਜ਼, ਹੋਟਲ ਅਤੇ ਰੈਸਟੋਰੈਂਟ ਕੋਵਿਡ-19 ਨੂੰ ਦੇਖਦਿਆਂ 30 ਜੂਨ ਤੱਕ ਬੰਦ ਹੀ ਰਹਿਣਗੇ। ਸੂਬਾ ਸਰਕਾਰ ਨੇ ਇਕ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ। ਕਰੀਬ ਦੋ ਮਹੀਨੇ ਤੋਂ ਵਧੇਰੇ ਸਮੇਂ ਦੇ ਵਕਫ਼ੇ ਤੋਂ ਬਾਅਦ ਜ਼ਿਆਦਾਤਰ ਸੂਬੇ ਸੋਮਵਾਰ ਯਾਨੀ ਕਿ ਅੱਜ ਤੋਂ ਜਨਕਤ ਥਾਵਾਂ ਨੂੰ ਖੋਲ੍ਹਣ ਦੀ ਤਿਆਰੀ ਵਿਚ ਹਨ, ਜਦੋਂ ਦੇਸ਼ ਗੈਰ-ਬੇਕਾਬੂ ਖੇਤਰਾਂ ਵਿਚ ਜ਼ਿਆਦਾ ਰਿਆਇਤਾਂ ਦੇ ਕੇ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਤੋਂ ਹੌਲੀ-ਹੌਲੀ ਨਿਕਲਣ ਦੀ ਤਿਆਰੀ ਕਰ ਰਿਹਾ ਹੈ। ਓਡੀਸ਼ਾ ਸਰਕਾਰ ਨੇ ਐਤਵਾਰ ਦੇਰ ਰਾਤ ਜਾਰੀ ਇਕ ਸਪੱਸ਼ਟੀਕਰਨ ਵਿਚ ਕਿਹਾ ਕਿ ਕੇਂਦਰ ਨੇ ਜ਼ਿਕਰ ਕੀਤਾ ਹੈ ਕਿ ਸੂਬੇ, ਕੋਵਿਡ-19 ਸਥਿਤੀ ਦੇ ਆਪਣੇ ਮੁਲਾਂਕਣ ਦੇ ਆਧਾਰ 'ਤੇ ਸੀਮਤ ਖੇਤਰਾਂ ਤੋਂ ਬਾਹਰ ਕੁਝ ਗਤੀਵਿਧੀਆਂ 'ਤੇ ਰੋਕ ਲਾਉਣ ਲਈ ਅਧਿਕਾਰਤ ਹਨ, ਇਸ ਲਈ ਅਜਿਹੀਆਂ ਪਾਬੰਦੀਆਂ ਜ਼ਰੂਰੀ ਲੱਗਦੀ ਹਨ।

 
ਇਕ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਜਾਰੀ ਆਦੇਸ਼ 30 ਜੂਨ ਤੱਕ ਕਾਨੂੰਨੀ ਹੈ ਅਤੇ ਇਸ ਦਾ ਸਖਤੀ ਨਾਲ ਪਾਲਣ ਹੋਣਾ ਚਾਹੀਦਾ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਖਾਣਾ ਆਰਡਰ ਕਰਨ ਵਾਲੇ ਐਪਲੀਕੇਸ਼ਨਾਂ ਸਮੇਤ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਭੋਜਨ ਦੀ ਹੋਮ ਡਿਲਿਵਰੀ ਦੀ ਆਗਿਆ ਹੈ। ਹਾਲਾਂਕਿ ਕੇਂਦਰੀ ਸੱਭਿਆਚਾਰ ਮੰਤਰਾਲਾ ਨੇ ਓਡੀਸ਼ਾ ਦੇ 46 ਧਾਰਮਿਕ ਸਥਾਨਾਂ ਸਮੇਤ ਭਾਰਤੀ ਪੁਰਾਤੱਤਵ ਸਰਵੇਖਣ ਤਹਿਤ 820 ਕੇਂਦਰ ਸੁਰੱਖਿਅਤ ਵਿਰਾਸਤਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਪਰ ਸੂਬਾ ਸਰਕਾਰ ਵਲੋਂ ਜਾਰੀ ਨਵੀਂ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਧਾਰਮਿਕ ਸਥਾਨ 30 ਜੂਨ ਤੱਕ ਬੰਦ ਰਹਿਣਗੇ। ਜੂਨ ਦੀ ਸ਼ੁਰੂਆਤ ਤੋਂ ਬਾਅਦ ਕੋਵਿਡ-19 ਦੇ ਮਾਮਲੇ ਵੱਧਣ ਨਾਲ ਓਡੀਸ਼ਾ ਸਰਕਾਰ ਨੇ 11 ਸੰਵੇਦਨਸ਼ੀਲ ਜ਼ਿਲਿਆਂ ਵਿਚ ਹਫਤੇ ਭਰ ਦਾ ਬੰਦ ਐਲਾਨ ਕੀਤਾ ਅਤੇ ਸੂਬੇ ਵਿਚ ਮਹੀਨੇ ਦੇ ਅਖੀਰ ਤੱਕ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਲਾਇਆ ਗਿਆ ਹੈ।


Tanu

Content Editor

Related News