‘ਰਿਲਾਇੰਸ ਲਾਈਫ਼’ ਦੀ ਕੋਰੋਨਾ ਵੈਕਸੀਨ ਨੂੰ ਮਿਲੀ ਕਲੀਨਿਕਲ ਟਰਾਇਲ ਦੀ ਮਨਜ਼ੂਰੀ

Saturday, Aug 28, 2021 - 11:44 AM (IST)

ਮੁੰਬਈ— ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੇ ‘ਰਿਲਾਇੰਸ’ ਸਮੂਹ ਨੇ ਹੁਣ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਦਾ ਨਿਰਮਾਣ ਕੀਤਾ ਹੈ। ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ‘ਰਿਲਾਇੰਸ ਲਾਈਫ਼ ਸਾਇੰਸੇਜ਼’ ਨੇ ਕੋਰੋਨਾ ਤੋਂ ਬਚਾਅ ਲਈ ਦੋ ਖ਼ੁਰਾਕਾਂ ਵਾਲੀ ਵੈਕਸੀਨ ਵਿਕਸਿਤ ਕੀਤੀ ਹੈ। ਭਾਰਤ ਦੀ ਡਰੱਗ ਰੈਗੂਲੇਟਰੀ ਅਥਾਰਟੀ ਨੇ ‘ਰਿਲਾਇੰਸ ਲਾਈਫ਼ ਸਾਇੰਸੇਜ਼’ ਦੀ ਡਬਰ ਖ਼ੁਰਾਕ ਵਾਲੀ ਵੈਕਸੀਨ ਨੂੰ ਕਲੀਨਿਕਲ ਟਰਾਇਲ ਲਈ ਮਨਜ਼ੂਰੀ ਵੀ ਦੇ ਦਿੱਤੀ ਹੈ। ਦਰਅਸਲ ‘ਰਿਲਾਇੰਸ ਲਾਈਫ਼ ਸਾਇੰਸੇਜ਼’ ਦੀ ਰੀਕੌਮਬਿਨੈਂਟ ਕੋਵਿਡ ਵੈਕਸੀਨ ਦੇ ਫੇਜ਼-1 ਕਲੀਨਿਕਲ ਟਰਾਇਲ ਦੀ ਸਿਫਾਰਸ਼ ਲਈ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ : ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ, ਪੀ.ਐੱਮ. ਮੋਦੀ ਨੇ ਦਿੱਤੀ ਵਧਾਈ

‘ਰਿਲਾਇੰਸ ਲਾਈਫ਼ ਸਾਇੰਸੇਜ਼’ ਦੀ ਕੋਰੋਨਾ ਵੈਕਸੀਨ ਦੀ ਕਲੀਨਿਕਲ ਟਰਾਇਲ ਨੂੰ ਲੈ ਕੇ ਵਿਸ਼ੇਸ਼ ਮਾਹਰ ਕਮੇਟੀ (ਐੱਸ. ਈ. ਸੀ.) ਦੀ ਬੈਠਕ ਵਿਚ ਫ਼ੈਸਲਾ ਲਿਆ ਗਿਆ। ਐੱਸ. ਈ. ਸੀ. ਦੀ ਬੈਠਕ ਵਿਚ ਰਿਲਾਇੰਸ ਲਾਈਫ਼ ਸਾਇੰਸੇਜ਼ ਦੀ ਬੇਨਤੀ ਦੀ ਸਮੀਖਿਆ ਕੀਤੀ ਗਈ, ਜਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵੈਕਸੀਨ ਦੇ ਪਹਿਲੇ ਫੇਜ਼ ਦੇ ਕਲੀਨਿਕਲ ਟਰਾਇਲ ਦਾ ਉਦੇਸ਼ ਵੱਧ ਤੋਂ ਵੱਧ ਸਹਿਣਸ਼ੀਲ ਖ਼ੁਰਾਕ ਤੈਅ ਕਰਨ ਲਈ ਵੈਕਸੀਨ ਦੀ ਸੁਰੱਖਿਆ, ਸਹਿਣਸ਼ੀਲਤਾ ਅਤੇ ਦਵਾਈਆਂ ਦੀ ਕਿਰਿਆ ਦੀ ਵਿਧੀ ’ਤੇ ਸਹੀ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਮੁੜ ਵਧਿਆ ਖ਼ਤਰਾ, ਇਕ ਦਿਨ ’ਚ ਆਏ 46,759 ਨਵੇਂ ਮਾਮਲੇ

ਦੱਸ ਦੇਈਏ ਕਿ ਭਾਰਤ ਵਿਚ ਇਨ੍ਹਾਂ ਕੋਵਿਡ-19 ਟੀਕਿਆਂ ਨੂੰ ਹੁਣ ਤੱਕ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲੀ ਹੈ। ਇਸ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਕੋਵਿਸ਼ੀਲਡ, ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਜਾਇਡਸ ਕੈਡਿਲਾ ਦੀ ਵੈਕਸੀਨ, ਰੂਸ ਦੀ ਸਪੂਤਨਿਕ-ਵੀ, ਅਮਰੀਤਾ ਦੀ ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਸ਼ਾਮਲ ਹਨ।


Tanu

Content Editor

Related News