''ਬੇਟੀ ਪੜ੍ਹਾਓ'' ਮਹਿਲਾ ਸਸ਼ਕਤੀਕਰਨ ਦੀ ਯਾਤਰਾ ਦਾ ਅਗਲਾ ਕਦਮ ਹੈ: ਰੇਖਾ ਗੁਪਤਾ
Wednesday, Apr 09, 2025 - 03:28 PM (IST)

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਕੁੜੀਆਂ ਨੂੰ ਸੁਰੱਖਿਆ ਅਤੇ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਰਗਰਮ ਰੂਪ ਨਾਲ ਸਮਰੱਥ ਅਤੇ ਉੱਨਤ ਬਣਾਉਣ ਦਾ ਸਮਾਂ ਆ ਗਿਆ ਹੈ। ਇੰਦਰਪ੍ਰਸਥ ਯੂਨੀਵਰਸਿਟੀ 'ਚ '100 ਸਾਲ ਦੀ ਵਿਰਾਸਤ ਦਾ ਜਸ਼ਨ' ਪ੍ਰੋਗਰਾਮ ਵਿਚ ਬੋਲਦਿਆਂ ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਦੀ ਯਾਤਰਾ ਦੇ ਅਗਲੇ ਕਦਮ ਵਜੋਂ "ਬੇਟੀ ਪੜ੍ਹਾਓ" ਵਾਕੰਸ਼ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਇਸ ਪ੍ਰੋਗਰਾਮ 'ਚ ਸੈਂਕੜੇ ਨੌਜਵਾਨ ਔਰਤਾਂ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਕਿਹਾ ਕਿ ਅਸੀਂ ਬੇਟੀ ਬਚਾਓ ਤੋਂ ਬੇਟੀ ਪੜ੍ਹਾਓ ਤੱਕ ਦਾ ਸਫ਼ਰ ਪੂਰਾ ਕਰ ਲਿਆ ਹੈ ਅਤੇ ਹੁਣ ਬੇਟੀ ਵਧਾਓ ਦਾ ਸਮਾਂ ਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਮਾਵਾਂ ਨੇ ਸਾਨੂੰ ਸੁਰੱਖਿਆ ਦਿੱਤੀ ਅਤੇ ਸਿੱਖਿਅਤ ਕੀਤਾ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਸਾਨੂੰ ਅੱਗੇ ਵੱਧਣ 'ਚ ਕੁੜੀਆਂ ਦੀ ਅਗਲੀ ਪੀੜ੍ਹੀ ਦੀ ਮਦਦ ਕਰੋ। ਵਿਦਿਆਰਥੀ ਨੇਤਾ ਵਜੋਂ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਂ DUSU ਪ੍ਰਧਾਨ ਸੀ, ਤਾਂ DU ਨੇ 1996 ਵਿਚ ਸਾਰੇ ਕਾਲਜਾਂ ਲਈ ਇਕ ਸਾਂਝਾ ਦਾਖਲਾ ਫਾਰਮ ਪੇਸ਼ ਕੀਤਾ ਸੀ। ਵਿਦਿਆਰਥੀ, ਅਧਿਆਪਕ ਅਤੇ ਪ੍ਰਸ਼ਾਸਕ DU ਵਿਚ ਇਕੱਠੇ ਕੰਮ ਕਰਦੇ ਹਨ ਅਤੇ ਇਸ ਸੰਸਕ੍ਰਿਤੀ ਨੇ ਇਸ ਨੂੰ ਦੇਸ਼ ਅਤੇ ਦੁਨੀਆ ਦੇ ਸਭ ਤੋਂ ਵਧੀਆ ਸੰਸਥਾਵਾਂ 'ਚੋਂ ਇਕ ਬਣਾ ਦਿੱਤਾ ਹੈ। ਗੁਪਤਾ ਨੇ ਮਹਿਲਾ ਆਗੂਆਂ ਨੂੰ ਆਕਾਰ ਦੇਣ ਵਿਚ ਦਿੱਲੀ ਯੂਨੀਵਰਸਿਟੀ ਦੀ ਵਿਰਾਸਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।