ਕੇਦਾਰਨਾਥ ਯਾਤਰਾ 2023: ਖ਼ਰਾਬ ਮੌਸਮ ਦੇ ਮੱਦੇਨਜ਼ਰ 8 ਮਈ ਤਕ ਰੁਕੀ ਰਜਿਸਟ੍ਰੇਸ਼ਨ, ਯਾਤਰਾ ਰਹੇਗੀ ਜਾਰੀ

05/06/2023 4:05:00 AM

ਦੇਹਰਾਦੂਨ (ਬਿਊਰੋ)- ਖ਼ਰਾਬ ਮੌਸਮ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 8 ਮਈ ਤੱਕ ਬੰਦ ਕਰ ਦਿੱਤੀ ਗਈ ਹੈ। ਜਿਹੜੇ ਯਾਤਰੀ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਉਹ ਕੇਦਾਰਨਾਥ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦੀ ਯਾਤਰਾ ਵੀ ਮੌਸਮ ’ਤੇ ਨਿਰਭਰ ਕਰੇਗੀ। ਮੌਸਮ ਦੇ ਬਹੁਤ ਜ਼ਿਆਦਾ ਖ਼ਰਾਬ ਹੋਣ ਦੀ ਸਥਿਤੀ ’ਚ ਯਾਤਰਾ ਨੂੰ ਰੋਕਿਆ ਵੀ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਮਣੀਪੁਰ 'ਚ CRPF ਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ, ਪੁਲਸ ਦੀ ਵਰਦੀ 'ਚ ਸਨ ਹਮਲਾਵਰ; ਨਵੇਂ ਨਿਰਦੇਸ਼ ਜਾਰੀ

ਬੀਤੇ ਕੁਝ ਦਿਨਾਂ ਤੋਂ ਕੇਦਾਰਨਾਥ ’ਚ ਮੌਸਮ ਲਗਾਤਾਰ ਖਰਾਬ ਚੱਲ ਰਿਹਾ ਹੈ। ਪੈਦਲ ਯਾਤਰਾ ਮਾਰਗ ’ਤੇ ਬਰਫ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਕੇਦਾਰਨਾਥ ਅਤੇ ਬਦਰੀਨਾਥ ਮਾਰਗਾਂ ’ਤੇ ਆਈਆਂ ਰੁਕਾਵਟਾਂ ਨੂੰ ਦੂਰ ਕਰ ਕੇ ਯਾਤਰਾ ਨੂੰ ਸੁਚਾਰੂ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

ਇਸ ਦਰਮਿਆਨ ਅਗਲੇ ਕੁਝ ਦਿਨਾਂ ਤਕ ਕੇਦਾਰਨਾਥ ਹੈਲੀਕਾਪਟਰ ਬੁਕਿੰਗ ਸਿਰਫ਼ ਇਕ ਦਿਨ ਲਈ ਹੀ ਖੋਲ੍ਹੀ ਜਾਵੇਗੀ। ਇਸ ਦਾ ਕਾਰਨ ਕੇਦਾਰਨਾਥ ’ਚ ਚੱਲ ਰਹੇ ਨਿਰਮਾਣ ਕਾਰਜਾਂ ਲਈ ਚਿਨੂਕ ਹੈਲੀਕਾਪਟਰ ਦੀ ਵਰਤੋਂ ਹੋਣਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News